ਪੂਰੀ ਦੁਨੀਆ ਵਿੱਚ 30 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ। ਵਿਸ਼ਵ ਦੇ ਵੱਡੇ-ਵੱਡੇ ਮੁਲਕਾਂ ਦੇ 33 ਲੱਖ ਤੋਂ ਵੱਧ ਲੋਕ ਇਸ ਖ਼ਤਰਨਾਕ ਵਾਇਰਸ ਦੀ ਲਪੇਟ ਵਿੱਚ ਹਨ ਅਤੇ ਸਵਾ ਦੋ ਲੱਖ ਲੋਕਾਂ ਤੋਂ ਵੱਧ ਨੂੰ ਇਹ ਮੌਤ ਦੇ ਘਾਟ ਵੀ ਉਤਾਰ ਚੁੱਕਾ ਹੈ, ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਦੇ 33 ਦੇਸ਼ ਅਤੇ ਖਿੱਤੇ ਅਜਿਹੇ ਹਨ ਜਿੱਥੇ ਕੋਰੋਨਾ ਵਾਇਰਸ ਦਾ ਇੱਕ ਵੀ ਮਾਮਲਾ ਨਹੀਂ। ਕੈਮਰੋਸ, ਲੈਸੋਥੋ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਜਿਹੇ ਦੇਸ਼ਾਂ ਤੋਂ ਇਲਾਵਾ ਟਾਪੂ ਰੂਪੀ ਦੇਸ਼ ਜਿਵੇਂ ਕਿ ਨਾਊਰੂ, ਕਰਿਬਤੀ ਤੇ ਸੋਲਮੋਨ ਟਾਪੂ ਵਿੱਚ ਕੋਈ ਵੀ ਕੋਰੋਨਾ ਪੌਜ਼ਿਟਿਵ ਕੇਸ ਨਹੀਂ ਹੈ।
ਹਾਲਾਂਕਿ, ਐਂਗੁਲਿਆ, ਗਰੀਨਲੈਂਡ ਤੇ ਕੈਰੇਬੀਅਨ ਟਾਪੂਆਂ ਨੇ ਵੀ ਕੋਰੋਨਾ ਤੋਂ ਮੁਕਤੀ ਹਾਸਲ ਕਰ ਲਈ ਹੈ। ਹਾਲਾਂਕਿ, ਜ਼ਿਆਦਾਤਰ ਭੂਗੋਲਿਕ ਤੌਰ 'ਤੇ ਇਕਾਂਤ ਵਿੱਚ ਸਥਾਪਤ ਮੁਲਕ ਇਸ ਮਹਾਮਾਰੀ ਦੀ ਲਪੇਟ ਵਿੱਚ ਆਉਣ ਤੋਂ ਬਚੇ ਹਨ ਪਰ ਚੀਨ ਦੇ ਗੁਆਂਢੀ ਮੁਲਕ ਨੇ ਵੀ ਇਸ ਵਾਇਰਸ ਤੋਂ ਆਪਣੇ ਲੋਕਾਂ ਨੂੰ ਬਚਾਅ ਕੇ ਰੱਖਿਆ ਹੋਇਆ ਹੈ। ਉੱਤਰ ਕੋਰੀਆ ਤੋਂ ਹਾਲੇ ਤਕ ਕੋਰੋਨਾਵਾਇਰਸ ਦਾ ਇੱਕ ਵੀ ਪੌਜ਼ਿਟਿਵ ਕੇਸ ਸਾਹਮਣੇ ਉਜਾਗਰ ਨਹੀਂ ਹੋਇਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਚੀਨ ਤੋਂ ਇਲਾਵਾ ਉੱਤਰ ਕੋਰੀਆ ਦੀ ਸਰਹੱਦ ਰੂਸ ਤੇ ਦੱਖਣੀ ਕੋਰੀਆ ਨਾਲ ਵੀ ਲੱਗਦੀ ਹੈ, ਜਿੱਥੇ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।