ਕੁਝ ਦਿਨਾਂ ਦੀ ਰਾਹਤ ਮਗਰੋਂ ਪੰਜਾਬ ‘ਚ ਅੱਜ ਫੇਰ ਲੱਗੀ ਕੋਰੋਨਾ ਮਰੀਜ਼ਾਂ ਦੀ ਝੜੀ

Tags

ਕੁਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਕੋਰੋਨਾਵਾਇਰਸ ਨੇ ਇੱਕ ਵਾਰ ਫਿਰ ਪੰਜਾਬ 'ਚ ਆਪਣਾ ਕਹਿਰ ਸ਼ੁਰੂ ਕਰ ਦਿੱਤਾ ਹੈ। ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਅੱਜ ਨਵੇਂ 39 ਪਾਜ਼ੀਟਿਵ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 2197 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 42 ਹੋ ਗਿਆ ਹੈ। ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1949 ਹੋ ਗਈ ਹੈ। 

ਪੰਜਾਬ ਵਿੱਚ ਕੋਰੋਨਾ ਦੇ ਹੁਣ ਕੇਵਲ 206 ਮਰੀਜ਼ ਹੀ ਹਸਪਤਾਲ ਵਿੱਚ ਦਾਖਲ ਹਨ। ਪੰਜਾਬ ਵਿੱਚ ਅੱਜ 3 ਕੋਰੋਨਾ ਪੀੜਤ ਮਰੀਜ਼ ਠੀਕ ਹੋਏ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸ਼ਾਮ 6 ਵਜੇ ਤੱਕ ਮੋਹਾਲੀ ਤੋਂ 03 , ਪਟਿਆਲਾ ਤੋਂ 01, ਜਲੰਧਰ ਤੋਂ 08 ,ਲੁਧਿਆਣਾ ਤੋਂ 04 , ਮੋਗਾ ਤੋਂ 02 , ਅੰਮ੍ਰਿਤਸਰ ਤੋਂ 12 , ਰੋਪੜ ਤੋਂ 01 , ਪਠਾਨਕੋਟ ਤੋਂ 05 , ਗੁਰਦਾਸਪੁਰ ਤੋਂ 03 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਰਾਹਤ ਵਾਲੀ ਖ਼ਬਰ ਇਹ ਹੈ ਕਿ ਹੁਣ ਤੱਕ ਕੋਰੋਨਾ ਦੇ 91 ਫੀਸਦੀ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ।

ਇਨ੍ਹਾਂ ‘ਚ ਅੰਮ੍ਰਿਤਸਰ – 366 , ਜਲੰਧਰ – 241, ਲੁਧਿਆਣਾ – 180, ਤਰਨ ਤਾਰਨ – 156 , ਗੁਰਦਾਸਪੁਰ – 136 , ਪਟਿਆਲਾ – 116 , ਹੁਸ਼ਿਆਰਪੁਰ – 114 , ਮੋਹਾਲੀ – 107 ,ਨਵਾਂਸ਼ਹਿਰ – 106 , ਸੰਗਰੂਰ – 94 , ਸ੍ਰੀ ਮੁਕਤਸਰ ਸਾਹਿਬ – 66 , ਫਰੀਦਕੋਟ – 62 , ਰੋਪੜ -62 , ਮੋਗਾ – 61 , ਫਤਿਹਗੜ੍ਹ ਸਾਹਿਬ – 57 , ਪਠਾਨਕੋਟ – 52 , ਫਿਰੋਜ਼ਪੁਰ – 46 , ਫਾਜ਼ਿਲਕਾ – 42 , ਬਠਿੰਡਾ – 42 , ਕਪੂਰਥਲਾ – 36 , ਮਾਨਸਾ – 32 , ਬਰਨਾਲਾ – 23 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।