ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਵੇਂ ਫੈਸਲੇ, ਹੁਣ ਇਨ੍ਹਾਂ ਲੋਕਾਂ ਤੇ ਕੋਈ ਰੋਕ ਨਹੀਂ!

Tags

ਕੋਰੋਨਾਵਾਇਰਸ ਮਹਾਮਾਰੀ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੁਆਰੰਟੀਨ ਨੂੰ ਲੈ ਕਿ ਦਿਸ਼ਾ ਨਿਰਦੇਸ਼ਾਂ 'ਚ ਕੁਝ ਸੋਧ ਕੀਤੀ ਹੈ। ਨਵੇਂ ਦਿਸ਼ਾ ਨਿਰਦੇਸ਼ਾਂ 'ਚ ਸਰਕਾਰ ਨੇ ਕਈ ਲੋਕਾਂ ਨੂੰ ਦੂਜੇ ਰਾਜਾਂ ਤੋਂ ਪੰਜਾਬ 'ਚ ਦਾਖਲ ਹੋਣ ਤੇ ਹੋਮ ਕੁਆਰੰਟੀਨ 'ਚ ਛੋਟ ਦਿੱਤੀ ਹੈ। ਇਸ ਤੋਂ ਇਲਾਵਾ ਟ੍ਰੇਨ ਰਾਹੀਂ ਯਾਤਰਾ ਕਰਨ ਲਈ ਉਹੀ ਯਾਤਰੀ ਸਟੇਸ਼ਨ ਦੇ ਅੰਦਰ ਜਾ ਸਕਣਗੇ ਜਿਸ ਕੋਲ ਕੰਨਫਰਮ ਟਿਕਟ ਹੋਵੇਗਾ। ਸਾਰੇ ਯਾਤਰੀਆਂ ਨੂੰ ਮਾਸਕ ਪਹਿਨਣ ਤੇ ਸਰੀਰਕ ਦੂਰੀ ਬਣਾਈ ਰੱਖਣ ਦੀ ਲਾਜ਼ਮੀ ਹੋਏਗਾ। ਸਟੇਸ਼ਨ ਵਿੱਚ ਦਾਖਲੇ ਤੋਂ ਪਹਿਲਾਂ ਥਰਮਲ ਸਕ੍ਰੀਨਿੰਗ ਵੀ ਕੀਤੀ ਜਾਏਗੀ।

ਇਸ ਦੇ ਤਹਿਤ, ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਵਿਧਾਇਕਾਂ, ਸੰਸਦ ਮੈਂਬਰਾਂ, ਵਿਕਰੇਤਾਵਾਂ, ਟਰਾਂਸਪੋਰਟਰਾਂ, ਪੱਤਰਕਾਰਾਂ, ਡਾਕਟਰਾਂ, ਇੰਜਨੀਅਰਾਂ ਤੇ ਕਾਰੋਬਾਰੀਆਂ ਨੂੰ ਹੋਮ ਕੁਆਰੰਟੀਨ ਨਹੀਂ ਹੋਣਾ ਪਏਗਾ। ਕਿਉਂਕਿ ਉਨ੍ਹਾਂ ਨੂੰ ਅਕਸਰ ਪੰਜਾਬ ਤੋਂ ਬਾਹਰ ਆਉਣਾ ਜਾਣਾ ਪੈਂਦਾ ਹੈ, ਇਸ ਲਈ ਉਹ ਦੂਜੇ ਰਾਜਾਂ ਤੋਂ ਆਉਣ 'ਤੇ ਅਲੱਗ ਥਲੱਗ ਨਹੀਂ ਹੋਣਗੇ। ਇਸ ਤੋਂ ਇਲਾਵਾ ਪੰਜਾਬ ਦੇ ਸਹਿਤ ਮੰਤਰੀ ਬਲਬੀਰ ਸਿੰਘ ਨੇ ਕੋਰੋਨਾ ਨਾਲ ਸਬੰਧਿਤ ਨਿਯਮਾਂ ਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਸ਼ਿਕੰਜਾ ਕੱਸਣ ਲਈ ਜੁਰਮਾਨਾ ਵੀ ਵਧਾ ਦਿੱਤਾ ਹੈ।ਜੇਕਰ ਮਾਸਕ ਨਹੀਂ ਪਹਿਨਿਆ ਹੋਵੇਗਾ ਤਾਂ 500 ਰੁਪਏ ਜੁਰਮਾਨਾ ਹੋਵੇਗਾ।

ਹੋਮ ਕੁਆਰੰਟੀਨ ਦਾ ਉਲੰਘਣ ਕਰਨ ਤੇ 2000 ਰੁਪਏ ਜੁਰਮਾਨਾ ਹੋਏਗਾ। ਕਾਰ 'ਚ ਵੱਧ ਸਵਾਰੀਆਂ ਬੈਠਾਉਣ ਤੇ 2000 ਰੁਪਏ ਜੁਰਮਾਨਾ ਹੋਵੇਗਾ। ਜੇਕਰ ਜਨਤਕ ਥਾਵਾਂ ਤੇ ਥੁਕੋਗੇ ਤਾਂ ਵੀ 500 ਰੁਪਏ ਜੁਰਮਾਨਾ ਹੋਵੇਗਾ। ਬੱਸਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਤੇ 3000 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਦੁਕਾਨਾਦਾਰਾਂ ਨੂੰ ਨਿਯਮਾਂ ਦੀ ਉਲੰਘਣ ਤੇ 2000 ਰੁਪਏ ਜੁਰਮਾਨਾ ਹੋਵੇਗਾ। ਸਾਰੇ ਯਾਤਰੀਆਂ ਨੂੰ ਰੇਲਗੱਡੀ ਛੱਡਣ ਤੋਂ 45 ਮਿੰਟ ਪਹਿਲਾਂ ਪਹੁੰਚਣਾ ਲਾਜ਼ਮੀ ਹੈ। ਸਿਰਫ ਇਹ ਹੀ ਨਹੀਂ, ਰਾਜ ਦੇ ਜ਼ਿਲ੍ਹਿਆਂ ਦੀਆਂ ਸਾਰੀਆਂ ਨਿਗਰਾਨੀ ਟੀਮਾਂ ਨੂੰ ਰੇਲਵੇ ਵਲੋਂ ਆਪਣੇ ਖੇਤਰ ਵਿਚ ਆਉਣ ਵਾਲੇ ਵਿਅਕਤੀਆਂ ਦੀ ਪੂਰੀ ਸੂਚੀ ਹੋਣਾ ਜ਼ਰੂਰੀ ਹੈ। ਅਜਿਹੇ ਯਾਤਰੀਆਂ ਨੂੰ 14 ਦਿਨਾਂ ਲਈ ਘਰ ਤੋਂ ਵੱਖ ਵੀ ਰਹਿਣਾ ਪਏਗਾ।