ਪੰਜਾਬ ਵਿੱਚ 78% ਮਰੀਜ਼ ਹੋਏ ਠੀਕ, ਹੁਣ ਰਹਿ ਗਏ ਸਿਰਫ ਐਨ੍ਹੇਂ

Tags

ਸੂਚਨਾ ਅਤੇ ਜਨ ਸੰਪਰਕ ਵਿਭਾਗ ਅਨੁਸਾਰ ਪੰਜਾਬ 'ਚ ਕੋਰੋਨਾ ਵਾਇਰਸ ਦੇ ਅੱਜ 16 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 1980 ਹੋ ਗਈ ਹੈ। ਹੁਣ ਤੱਕ ਕੋਰੋਨਾ ਕਾਰਨ 37 ਲੋਕਾਂ ਦੀ ਮੌਤ ਹੋਈ ਹੈ। ਅੱਜ 18 ਤਰੀਕ ਨੂੰ ਪੰਜਾਬ ਵਿੱਚ ਕੋੋਰੋਨਾ ਨਾਲ 2 ਮੌਤਾਂ ਹੋਈਆਂ ਹਨ। ਅੱਜ 181 ਜਾਣੇ ਠੀਕ ਕਰ ਕੇ ਆਪਣੇ ਘਰਾਂ ਨੂੰ ਭੇਜ ਦਿੱਤੇ ਹਨ। ਹੁਣ ਪੰਜਾਬ ਵਿੱਚ 396 ਐਕਟਿਵ ਮਰੀਜ਼ ਹਨ, 1547 ਠੀਕ ਹੋ ਚੁੱਕੇ ਹਨ।

ਪੰਜਾਬ ਵਿੱਚ ਕੋਰੋਨਾਵਾਇਰਸ ਕਾਰਨ 37 ਮੌਤਾਂ ਹੋ ਗਈਆਂ ਹਨ। ਜਲੰਧਰ ਦੇ ਸਰਕਾਰੀ ਹਸਪਤਾਲ ਵਿੱਚ ਦੋ ਵਿਅਕਤੀਆਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਇੱਕ ਮਰੀਜ਼ ਕਪੂਰਥਲਾ ਅਤੇ ਇੱਕ ਹੁਸ਼ਿਆਰਪੁਰ ਦਾ ਦੱਸਿਆ ਗਿਆ ਹੈ। ਜ਼ਿਲ੍ਹਾ ਕਪੂਰਥਲਾ 'ਚ ਮੌਤਾਂ ਦੀ ਗਿਣਤੀ ਤਿੰਨ ਹੋ ਗਈ ਹੈ। ਸੋਮਵਾਰ ਨੂੰ ਬਾਗੜੀਆਂ ਪਿੰਡ ਦੇ ਇੱਕ 50 ਸਾਲਾ ਵਿਅਕਤੀ ਜੋ ਕੋਰੋਨਾਵਾਇਰਸ ਨਾਲ ਸੰਕਰਮਿਤ ਸੀ, ਦੀ ਮੌਤ ਹੋ ਗਈ।