ਜਲੰਧਰ ‘ਚ ਇੱਕ ਕਾਰ ਚਾਲਕ ਇੱਕ ਪੁਲਿਸ ਕਰਮਚਾਰੀ ਨੂੰ ਆਪਣੀ ਕਾਰ ਦੇ ਬੋਨਟ 'ਤੇ ਟੰਗ ਕੇ ਕੁਝ ਦੂਰੀ ਤਕ ਘੜੀਸਦਾ ਰਿਹਾ। ਹਾਲਾਂਕਿ ਇਸ ਬਿਗੜੈਲ ਨੌਜਵਾਨ ਨੂੰ ਤੁਰੰਤ ਪੁਲਿਸ ਨੇ ਥੋੜ੍ਹੀ ਦੂਰੀ 'ਤੇ ਜਾ ਕੇ ਕਾਬੂ ਕਰ ਲਿਆ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਨਾਕੇ 'ਤੇ ਖੜੇ ਪੁਲਿਸ ਕਰਮੀਆਂ ਨੇ ਕਾਰ 'ਚ ਸਵਾਰ ਨੌਜਵਾਨ ਨੂੰ ਰੁਕਣ ਲਈ ਕਿਹਾ ਤਾਂ ਉਸ ਨੇ ਡਿਊਟੀ 'ਤੇ ਤਾਇਨਾਤ ਏਐਸਆਈ ਮੁਲਖ ਰਾਜ 'ਤੇ ਗੱਡੀ ਚੜ੍ਹਾ ਦਿੱਤੀ। ਮੁਲਜ਼ਮ ਨੌਜਵਾਨ ਦੂਰ ਤਕ ਪੁਲਿਸ ਕਰਮੀ ਨੂੰ ਘੜੀਸਦਾ ਹੋਇਆ ਲੈ ਗਿਆ।
ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ, "ਕਾਰ ਚਾਲਕ ਅਨਮੋਲ ਮਹਿਮੀ, ਉਸ ਦੇ ਪਿਤਾ ਪਰਮਿੰਦਰ ਕੁਮਾਰ (ਕਾਰ ਮਾਲਕ) ਨੂੰ ਗ੍ਰਿ ਫ਼ਤਾ ਰ ਕਰ ਲਿਆ ਗਿਆ ਹੈ ਅਤੇ ਉਸ ਵਿਰੁੱਧ ਕ ਤ ਲ ਦੀ ਕੋਸ਼ਿਸ਼ ਤੇ ਹੋਰ ਦੋ ਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।" ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਇਸ ਘਟਨਾ ਬਾਰੇ ਦੱਸਿਆ, "ਮਿਲਕ ਬਾਰ ਚੌਕ ਨੇੜੇ ਪੁਲਿਸ ਨੇ ਕਾਰ ਨੂੰ ਰੋਕਣ ਲਈ ਕਿਹਾ, ਪਰ ਚਾਲਕ ਨੇ ਕਾਰ ਨੂੰ ਨਹੀਂ ਰੋਕਿਆ। ਇਸ ਤੋਂ ਬਾਅਦ ਉੱਥੇ ਡਿਊਟੀ 'ਤੇ ਤਾਇਨਾਤ ਏ ਐਸ ਆਈ ਮੁਲਖ ਰਾਜ ਕਾਰ ਦੇ ਬੋਨਟ 'ਤੇ ਚੜ੍ਹ ਗਏ। ਫਿਰ ਵੀ ਚਾਲਕ ਨੇ ਕਾਰ ਨੂੰ ਨਹੀਂ ਰੋਕਿਆ ਅਤੇ ਏ ਐਸ ਆਈ ਨੂੰ ਕੁਝ ਦੂਰੀ ਤਕ ਘੜੀਸਦਾ ਲੈ ਗਿਆ। ਘਟਨਾ ਦੀ ਜਾਂਚ ਜਾਰੀ ਹੈ।"