ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 1127 ਤਕ ਪਹੁੰਚ ਗਈ ਹੈ।ਐਤਵਾਰ ਨੂੰ ਤਰਨ ਤਾਰਨ ਜ਼ਿਲ੍ਹੇ 'ਚ ਕੋਰੋਨਾ ਦੇ 26 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤਰਨ ਤਾਰਨ 'ਚ ਕੁਲ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵੱਧ ਕੇ 41 ਹੋ ਗਈ ਹੈ। ਇਸ ਤੋਂ ਪਹਿਲਾਂ ਇੱਥੇ 15 ਮਰੀਜ਼ ਮਿਲੇ ਸਨ। ਉੱਧਰ ਜਲੰਧਰ ਜ਼ਿਲ੍ਹੇ 'ਚ ਵੀ ਕੋਰੋਨਾ ਦੇ 4 ਨਵੇਂ ਮਰੀਜ਼ ਮਿਲਣ ਨਾਲ ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 124 ਹੋ ਗਈ ਹੈ। ਪੰਜਾਬ 'ਚ ਨਾਂਦੇੜ ਤੇ ਬਾਹਰੀ ਸੂਬਿਆਂ ਤੋਂ ਲੋਕਾਂ ਦੇ ਵਾਪਸ ਪਰਤਣ ਮਗਰੋਂ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਸ਼ਨੀਵਾਰ ਪਹਿਲੀ ਵਾਰ ਇੱਕ ਦਿਨ 'ਚ 272 ਇਕੱਠੇ ਕੇਸ ਆਏ। ਇਸ ਤੋਂ ਬਾਅਦ ਸੂਬੇ 'ਚ 13 ਜ਼ਿਲ੍ਹੇ ਰੈੱਡ ਜ਼ੋਨ 'ਚ ਆ ਗਏ ਹਨ। ਪੰਜਾਬ 'ਚ ਹੁਣ ਤਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 208, ਲੁਧਿਆਣਾ 122, ਜਲੰਧਰ 124, ਮੋਹਾਲੀ 'ਚ 94, ਪਟਿਆਲਾ 'ਚ 90, ਹੁਸ਼ਿਆਰਪੁਰ 'ਚ 84, ਤਰਨ ਤਾਰਨ 41, ਪਠਾਨਕੋਟ 'ਚ 25, ਮਾਨਸਾ 'ਚ 16, ਕਪੂਰਥਲਾ 15, ਫਰੀਦਕੋਟ 6, ਸੰਗਰੂਰ 'ਚ 11, ਨਵਾਂਸ਼ਹਿਰ 'ਚ 85, ਰੂਪਨਗਰ 15, ਫਿਰੋਜ਼ਪੁਰ 'ਚ 27, ਬਠਿੰਡਾ 35, ਗੁਰਦਾਸਪੁਰ 29, ਫਤਿਹਗੜ੍ਹ ਸਾਹਿਬ 'ਚ 16, ਬਰਨਾਲਾ 4, ਫਾਜ਼ਿਲਕਾ 4, ਮੋਗਾ 27, ਮੁਕਤਸਰ ਸਾਹਿਬ 49 ਕੇਸ ਪਾਏ ਹਨ।