SI ਹਰਜੀਤ ਸਿੰਘ ਨੂੰ PGI 'ਚੋਂ ਮਿਲੀ ਛੁੱਟੀ, ਸੁਣੋ ਪਹਿਲਾ ਬਿਆਨ

Tags

ਐੱਸਆਈ ਹਰਜੀਤ ਸਿੰਘ ਨੂੰ ਪੀਜੀਆਈ ਹਸਪਤਾਲ ਤੋਂ ਅੱਜ ਛੁੱਟੀ ਮਿਲ ਗਈ ਹੈ। ਇਸ ਦੇ ਨਾਲ ਹੀ ਐੱਸਆਈ ਦੇ ਲੜਕੇ ਨੂੰ ਵੀ ਪੁਲਿਸ ਮਹਿਕਮੇ ਵਿਚ ਸਿਪਾਹੀ ਵਜੋਂ ਨੌਕਰੀ ਦੇ ਦਿੱਤੀ ਗਈ ਹੈ। 12 ਅਪ੍ਰੈਲ ਨੂੰ ਸਨੌਰ ਸਬਜ਼ੀ ਮੰਡੀ ਵਿਖੇ ਅਖੌਤੀ ਨਿਹੰਗਾਂ ਵੱਲੋਂ ਪੁਲਿਸ ਟੀਮ ਉੱਤੇ ਹ ਮ ਲਾ ਕੀਤਾ ਗਿਆ ਜਿਸ ਵਿਚ ਏਐੱਸਆਈ ਹਰਜੀਤ ਸਿੰਘ ਵੀ ਮੌਜੂਦ ਸੀ।ਪੀਜੀਆਈ ਚੰਡੀਗੜ੍ਹ ਵਿਖੇ ਡਾਕਟਰਾਂ ਦੀ ਟੀਮ ਵੱਲੋਂ ਹਰਜੀਤ ਸਿੰਘ ਦਾ ਸਫ਼ਲ ਆਪਰੇਸ਼ਨ ਕਰਦਿਆਂ ਉਸ ਦਾ ਹੱ ਥ ਮੁੜ ਗੁੱਟ ਨਾਲ ਜੋੜਿਆ ਗਿਆ ਤੇ ਇਸ ਦੇ ਨਾਲ ਹੀ ਹਰਜੀਤ ਸਿੰਘ ਦੀ ਦਲੇਰੀ ਨੂੰ ਸਲਾਮ ਕਰਦਿਆਂ ਪੁਲਿਸ ਮਹਿਕਮੇ ਵੱਲੋਂ ਇਸ ਨੂੰ ਸਬ ਇੰਸਪੈਕਟਰ ਵਜੋਂ ਪਦਉੱਨਤ ਵੀ ਕੀਤਾ ਗਿਆ।

ਕਰੀਬ 18 ਦਿਨ ਬਾਅਦ ਹਾਲਤ ਵਿਚ ਸੁਧਾਰ ਹੋਣ ਉੱਤੇ ਐੱਸਆਈ ਹਰਜੀਤ ਸਿੰਘ ਅੱਜ ਪਟਿਆਲਾ ਵਿਖੇ ਆਪਣੇ ਘਰ ਪਰਤ ਆਏ ਹਨ ਇਸ ਮੌਕੇ ਉਨ੍ਹਾਂ ਨੂੰ ਲੜਕੇ ਅਰਸ਼ਪ੍ਰੀਤ ਨੂੰ ਪੁਲਿਸ ਮਹਿਕਮੇ ਵਿਚ ਨੌਕਰੀ ਮਿਲਣ ਦੀ ਖੁਸ਼ਖਬਰੀ ਵੀ ਹਾਸਲ ਹੋਈ ਹੈ।