ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੂੰ ਪੁਲਿਸ ਨੇ ਹਰਿਆਣਾ 'ਚ ਦਾਖਲ ਨਾ ਹੋਣ ਦਿੱਤਾ। ਹਰਿਆਣਾ ਪੁਲਿਸ ਨੇ ਅਕਾਲੀ ਦਲ ਦੇ ਇਕ ਵਿਧਾਇਕ ਤੋਂ ਕਰਫ਼ਿਊ ਪਾਸ ਦੀ ਮੰਗ ਕੀਤੀ ਪਰ ਉਨ੍ਹਾਂ ਕੋਲ ਅਜਿਹਾ ਕੋਈ ਪਾਸ ਨਹੀਂ ਸੀ। ਹਰਿਆਣਾ ਪੁਲਿਸ ਨੂੰ ਗੱਡੀ ਵਿਚ ਉੱਤਰ ਕੇ ਦੱਸਣ ਪੁੱਜੇ ਦਿਲਰਾਜ ਭੂੰਦੜ ਅਤੇ ਗੰਨਮੈਨ ਪੰਜਾਬ ਪੁਲਿਸ ਦੇ ਮੁਲਾਜ਼ਮ ਖ਼ਿ ਲਾਫ਼ ਹਰਿਆਣਾ ਪੁਲਿਸ ਨੇ ਕਾਰਵਾਈ ਦੀ ਧ ਮ ਕੀ ਦੇ ਦਿੱਤੀ। ਪੰਜਾਬ ਸਰਕਾਰ ਤੋਂ ਆਨਲਾਈਨ ਕਰਫ਼ਿਊ ਪਾਸ ਲੈਣ ਦੇ ਬਾਵਜੂਦ ਵੀ ਕਿਸੇ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਪੰਜਾਬ 'ਚੋਂ ਹਰਿਆਣਾ ਅੰਦਰ ਦਾਖਲ ਹੋਣ ਦਾ ਯਤਨ ਕਰ ਰਹੇ ਕੁਝ ਪਰਵਾਸੀ ਮਜ਼ਦੂਰਾਂ ਨੂੰ ਉੱਥੇ ਹੀ ਰੋਕ ਲਿਆ ਗਿਆ ਹੈ।
ਉਕਤ ਪਰਵਾਸੀ ਮਜ਼ਦੂਰ ਆਪਣੇ ਸੂਬਿਆਂ 'ਚ ਜਾਣ ਲਈ ਹੋਰਨਾਂ ਸ਼ਹਿਰਾਂ 'ਚੋਂ ਆਏ ਸਨ। ਇਕ ਵਾਇਰਲ ਹੋਈ ਵੀਡੀਓ 'ਚ ਵਿਧਾਇਕ ਦਾ ਸੁਰੱਖਿਆ ਮੁਲਾਜ਼ਮ ਕਹਿ ਰਿਹੈ ਕਿ ਉਸ ਦਾ ਇਸ ਮਾਮਲੇ ' ਚ ਕੋਈ ਕਸੂਰ ਨਹੀਂ ਕਿਉਂਕਿ ਸੁਰੱਖਿਆ ਮੁਲਾਜ਼ਮ ਹੋਣ ਕਰਕੇ ਉਸ ਨੂੰ ਵਿਧਾਇਕ ਨਾਲ ਆਉਣਾ ਪਿਆ। ਹਰਿਆਣਾ ਪੁਲਿਸ ਦਾ ਅਧਿਕਾਰੀ ਕਹਿ ਰਿਹਾ ਹੈ ਕਿ ਉਕਤ ਪੰਜਾਬ ਪੁਲਿਸ ਦੇ ਮੁਲਾਜ਼ਮ ਖਿ ਲਾ ਫ਼ ਕਾਰਵਾਈ ਲਈ ਲਿਖਿਆ ਜਾਵੇ। ਉਕਤ ਮੁਲਾਜ਼ਮ ਕਹਿ ਰਿਹਾ ਹੈ ਕਿ ਉਨ੍ਹਾਂ ਜ਼ਰੂਰੀ ਕੰਮ ਸਿਰਸਾ ਜਾਣਾ ਹੈ ਪਰ ਹਰਿਆਣਾ ਪੁਲਿਸ ਨੇ ਉਸ ਨੂੰ ਵਾਪਸ ਭੇਜ ਦਿੱਤਾ। ਹੁਣ ਸਵਾਲ ਉੱਠਦਾ ਹੈ ਕਿ ਪੰਜਾਬ ਅੰਦਰ ਵਿਧਾਇਕ ਹੀ ਕਰਫ਼ਿਊ ਦੀ ਉਲੰਘਣਾ ਕਰ ਰਹੇ ਹਨ ਤਾਂ ਉਹ ਆਮ ਲੋਕਾਂ ਨੂੰ ਕੀ ਸੇਧ ਦੇਣਗੇ।