ਸਰਕਾਰ ਨੇ ਕਣਕ ਦੀ ਵਾਢੀ ਬਾਰੇ ਸੁਣਾਏ ਅਜਿਹੇ ਹੁਕਮ, ਕਿਸਾਨ ਹੋਏ ਗਰਮ

Tags

ਪਿਛਲੇ ਡੇਢ ਮਹੀਨੇ ਤੋਂ ਸਾਰੀ ਦੁਨੀਆਂ ਤੇ ਅਪਣੇ ਮੁਲਕ ਨਾਲ ਕੋਰੋਨਾ ਵਾਇਰਸ ਦੀ ਜੰਗ 'ਚ ਜੂਝਦਾ ਪੰਜਾਬ ਹੁਣ ਇਸ ਸੰਕਟ ਦੀ ਘੜੀ 'ਚ ਅਗਲੇ 60 ਦਿਨਾਂ ਬਾਕੀ ਮੁਲਕ ਦਾ ਢਿੱਡ ਭਰਨ ਅਤੇ ਭੁੱਖ ਮਿਟਾਉਣ ਲਈ ਕੇਂਦਰੀ ਭੰਡਾਰ ਵਾਸਤੇ 135 ਲੱਖ ਟਨ ਕਣਕ ਦੀ ਖ਼ਰੀਦ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਮਾਨ ਹੇਠ 4000 ਖ਼ਰੀਦ ਕੇਂਦਰਾਂ 'ਚ ਪਹੁੰਚਣਾ ਸ਼ੁਰੂ ਹੋ ਗਿਆ ਹੈ। ਅਧਿਕਾਰੀਆਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦਸਿਆ ਕਿ ਮੌਜੂਦਾ ਵਕਤ ਬਹੁਤ ਹੀ ਪਰਖ ਅਤੇ ਖ਼ਤਰੇ ਵਾਲਾ ਹੈ ਕਿਉਂਕਿ ਲੱਖਾਂ ਕਿਸਾਨ, ਖੇਤੀ ਮਜ਼ਦੂਰ, ਦਿਹਾੜੀਦਾਰ ਕਰਮਚਾਰੀਆਂ, ਆੜ੍ਹਤੀਆਂ, ਉਨ੍ਹਾਂ ਸਾਰਿਆਂ ਦੇ ਪਰਵਾਰਾਂ ਨੇ ਇਸ ਵੱਡੀ ਸੋਨੇ-ਰੰਗੀ ਫ਼ਸਲ ਨੂੰ ਕੱਟਣ, ਸਾਫ਼ ਕਰਨ, ਮੰਡੀਆਂ 'ਚ ਪੰਹੁਚਾਉਣ ਲਈ ਸਾਥ ਦੇਣਾ ਹੈ।

ਇਨ੍ਹਾਂ ਅਧਿਕਾਰੀਆਂ ਤੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਸਾਹਮਣੇ ਤੋਂ ਖ਼ਤਰੇ ਦੀ ਟੱਕਰ ਦੇਣ ਲਈ, ਪੰਜਾਬੀ ਭਾਵੇਂ ਮਜ਼ਬੂਤ ਸਥਿਤੀ ਵਿਚ ਹਨ ਤੇ 40-45 ਡਿਗਰੀ ਤਾਪਮਾਨ ਵਿਚ ਧੂੜ-ਮਿੱਟੀ 'ਚ ਮਿਹਨਤੀ ਕਿਸਾਨ ਤੇ ਮਜ਼ਦੂਰ ਤਿਆਰ ਹਨ ਪਰ ਕੋਰੋਨਾ ਵਾਇਰਸ ਵਲੋਂ ਛੁਪ ਕੇ ਵਾਰ ਕਰਨ ਯਾਨੀ ਇਕ ਦੂਜੇ ਨੂੰ ਛੂਹਣ ਨਾਲ ਕੀਤੇ ਹਮਲੇ ਤੋਂ ਉਨ੍ਹਾਂ ਅੰਦਰ ਭੈਅ ਪੈਦਾ ਹੋਣਾ, ਇਕ ਨਵਾਂ ਤਜਰਬਾ ਹੋਵੇਗਾ।