ਦਰਅਸਲ, ਸਿਮਰਜੀਤ ਬੈਂਸ ਨੇ ਕਿਹਾ ਸੀ ਕਿ "ਪੁਲਿਸ ਨੂੰ ਆਪਣੇ ਗਿਰੇਬਾਨ 'ਚ ਵੀ ਝਾਕ ਕੇ ਵੇਖਣਾ ਚਾਹੀਦਾ ਹੈ ਕਿਉਂਕਿ ਕਰਫਿਊ ਦੌਰਾਨ ਉਨ੍ਹਾਂ ਨੇ ਬਹੁਤ ਬੇਕਸੂਰ ਲੋਕਾਂ 'ਤੇ ਤ ਸ਼ੱ ਦ ਦ ਢਾਈ ਹੈ। ਬਿਨਾਂ ਵਜ੍ਹਾ ਲੋਕਾਂ ਨਾਲ ਕੁੱ ਟਮਾ ਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪੂਰੀ ਘਟਨਾ ਤੇ ਬਹਿਸ ਹੋਣੀ ਚਾਹੀਦੀ ਹੈ ਕਿ ਆਖਰਕਾਰ ਨਿਹੰਗ ਸਿੰਘਾਂ ਨੂੰ ਅਜਿਹਾ ਕਰਨ ਦੀ ਲੋੜ ਕਿਉਂ ਪਈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਬੀਤੇ ਦਿਨੀਂ ਲੋਕਾਂ ਤੇ ਕੀਤੀ ਤ ਸ਼ੱ ਦ ਦ ਤੋਂ ਤੰ ਗ ਹੋ ਕੇ ਹੀ ਅਜਿਹਾ ਕਦਮ ਚੁੱਕਿਆ ਹੋਇਆ ਜਾਪਦਾ ਹੈ।"
ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਇਹ ਸਮਾਂ ਇਕਜੁੱਟ ਹੋ ਕੇ ਮ ਹਾਮਾ ਰੀ ਨਾਲ ਲੜਨ ਤੇ ਬਹਾਦਰ ਯੋਧਿਆਂ ਦਾ ਸਮਰਥਨ ਕਰਨ ਦਾ ਹੈ ਜੋ ਆਪਣੀ ਜਾਨ ਨੂੰ ਖ਼ ਤ ਰੇ ‘ਚ ਪਾ ਕੇ ਸਾਨੂੰ ਬਚਾਉਣ ਲਈ ਲੜ ਰਹੇ ਹਨ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ, "ਇਹ ਸਾਡੇ ਪੁਲਿਸ ਮੁਲਾਜ਼ਮਾਂ ਵੱਲੋਂ ਡਿਊਟੀ ਦੌਰਾਨ ਕੀਤੀਆਂ ਜਾਂਦੀਆਂ ਮਹਾਨ ਕੁਰਬਾਨੀਆਂ ਦਾ ਨਿਰਾਦਰ ਹੈ ਤੇ ਇਸ ਦੀ ਸਾਰਿਆਂ ਨੂੰ ਨਿੰਦਿਆ ਕਰਨੀ ਚਾਹੀਦੀ ਹੈ।"