ਕਰਫਿਊ ਲੱਗੇ - ਗੱਡੀ 'ਚ ਫੜਿਆ ਪੁਲਿਸ ਮੁਲਾਜ਼ਮ, ਪਿੰਡ ਵਾਲਿਆਂ ਨੇ ਬਣਾਈ ਵੀਡੀਓ

Tags

ਜਲੰਧਰ ਦੇ ਜ਼ਿਲ੍ਹਾ ਮਕਸੂਦਾ ਦੀ ਸਬਜ਼ੀ ਮੰਡੀ ਵਿੱਚ ਕਰਫਿਊ ਦੇ ਵਿਚਕਾਰ ਸ਼ਨੀਵਾਰ ਸਵੇਰੇ ਦੁਬਾਰਾ ਖਰੀਦਦਾਰਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਹਾਲਾਂਕਿ, ਮੰਡੀ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਸਬਜ਼ੀ ਖਰੀਦਣ ਆਉਣ ਵਾਲੇ ਲੋਕਾਂ ਨੂੰ ਘੇਰੇ ਵਿੱਚ ਉਡੀਕ ਕਰਨ ਲਈ ਨਿਰਦੇਸ਼ ਦਿੱਤੇ। ਇਸ ਦੇ ਬਾਵਜੂਦ, ਇਥੇ ਜ਼ਿਆਦਾ ਭੀੜ ਕਾਰਨ ਹਫੜਾ-ਦਫੜੀ ਮੱਚ ਗਈ। ਅੱਜ ਇਥੇ ਮੰਡੀ ਦੇ ਬਾਹਰ 2600 ਵਿਅਕਤੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ ਦੋ ਵਿਅਕਤੀਆਂ ਦੇ ਸਰੀਰ ਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਪਾਏ ਜਾਣ ਤੋਂ ਬਾਅਦ ਸਿਵਲ ਹਸਪਤਾਲ ਭੇਜਿਆ ਗਿਆ।

ਉਹ ਮੰਡੀ ਨੂੰ ਬੰਦ ਕਰਨ ਅਤੇ ਜੀਮੀਂਦਾਰਾ ਨੂੰ ਸਬਜ਼ੀ ਵੇਚਣ ਦੀ ਇਜ਼ਾਜ਼ਤ ਦੀ ਵੀ ਗੱਲ ਕਰ ਚੁੱਕੇ ਹਨ। ਇਸ ਦੇ ਬਾਵਜੂਦ ਵੀ ਲੋਕ ਬਾਜ਼ ਨਹੀਂ ਆ ਰਹੇ। ਸ਼ਨੀਵਾਰ ਸਵੇਰੇ ਜਦੋਂ ਸਬਜ਼ੀ ਮੰਡੀ ਖੁੱਲ੍ਹੀ, ਤਾਂ ਭੀੜ ਇੱਕਠੀ ਹੋ ਗਈ ਅਤੇ ਸਬਜ਼ੀਆਂ ਨੂੰ ਜ਼ਬਰਦਸਤ ਢੰਗ ਨਾਲ ਖਰੀਦਿਆ।ਜ਼ਿਕਰਯੋਗ ਗੱਲ ਇਹ ਹੈ ਕਿ ਪ੍ਰਸ਼ਾਸਨ ਵਲੋਂ ਸਿਰਫ ਰੇੜੀ ਅਤੇ ਫੜੀ ਵਿਕਰੇਤਾਵਾਂ ਨੂੰ ਥੋਕ ਵਿੱਚ ਸਬਜ਼ੀਆਂ ਖਰੀਦਣ ਦੀ ਆਗਿਆ ਹੈ, ਪਰ ਆਮ ਲੋਕ ਵੀ ਇਥੇ ਦੁਕਾਨਦਾਰੀ ਕਰਨ ਪਹੁੰਚ ਰਹੇ ਹਨ।