ਹਿਮਾਚਲ ਸਰਕਾਰ ਨੇ ਕਰਫਿਊ ਦਰਮਿਆਨ ਇੱਕ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਹੁਣ ਸਵੇਰ ਦੀ ਸੈਰ ਅਤੇ ਜਾਗਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੈਰ ਅਤੇ ਜਾਗਿੰਗ ਸਵੇਰੇ 5.30 ਵਜੇ ਤੋਂ ਸਵੇਰੇ 7.00 ਵਜੇ ਤੱਕ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਕਰਫਿਊ 'ਚ ਤਿੰਨ ਘੰਟਿਆਂ ਦੀ ਬਜਾਏ ਚਾਰ ਘੰਟੇ ਢਿੱਲ ਦਿੱਤੀ ਗਈ ਹੈ। ਦੁਕਾਨਦਾਰਾਂ ਨੂੰ ਗਾਹਕ ਦੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਦਾ ਜਿੰਮਾ ਸੌਂਪਿਆ ਗਿਆ ਹੈ। ਜੇ ਕੋਈ ਦੁਕਾਨਦਾਰ ਸੰਕਰਮਿਤ ਹੁੰਦਾ ਹੈ, ਤਾਂ ਦੁਕਾਨ ਇੱਕ ਮਹੀਨੇ ਲਈ ਬੰਦ ਰਹੇਗੀ।
ਹਾਲਾਂਕਿ ਪੰਜਾਬ ਵਿੱਚ ਅਜਿਹੀ ਕੋਈ ਢਿੱਲ ਨਹੀਂ ਦਿੱਤੀ ਗਈ। ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹੀ ਅਪੀਲ ਹੈ। ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਪੰਜਾਬ ਦੇ ਲੋਕ ਘਰਾਂ ਵਿੱਚ ਰਹਿ ਕੇ ਹੀ ਕਸਰਤ ਕਰ ਸਕਦੇ ਹਨ ਜਾਂ ਫਿਰ ਘਰ ਦੀ ਛੱਤ ਤੇ ਚੜ੍ਹ ਕੇ ਜਾਂ ਵਿਹੜੇ ਵਿੱਚ ਸੈਰ ਕਰ ਸਕਦੇ ਹਨ। ਕੋਰੋਨਾ ਤੇਂ ਬਚਣ ਲਈ ਆਪਣੀ ਅਮਿਨੂਟੀ ਨੂੰ ਤਾਕਤਵਰ ਬਣਾਈ ਰੱਖੇ। ਹਰ ਰੋਜ਼ ਕੋਈ ਨਾ ਕੋਈ ਕਸਰਤ ਕਰੇੋ ਅਤੇ ਖਾਣੇ ਵਿੱਚ ਪੌਸ਼ਟਿਕ ਚੀਜ਼ਾਂ ਦਾ ਹੀ ਸੇਵਨ ਕਰੋ।