ਕੋਰੋਨਾ ਦੀ ਮਹਾਂਮਾਰੀ ਨੇ ਪੂਰੀ ਦੁਨੀਆ ਵਿੱਚ ਹਾਹਾਕਾਰ ਮਚਾਈ ਹੈ, ਰਾਜੇ ਤੋਂ ਲੈਕੇ ਰੰਕ ਤੱਕ, ਅਮੀਰ ਤੋਂ ਲੈਕੇ ਗ਼ਰੀਬ ਤੱਕ ਇਸ ਨੇ ਕਿਸੇ ਨੂੰ ਨਹੀਂ ਬਖ਼ਸ਼ਿਆ। ਅਜਿਹੇ ਵਿੱਚ ਅਸੀਂ ਤੁਹਾਨੂੰ ਮਿਲਵਾਉਂਦੇ ਹਾਂ ਪੰਜਾਬ ਪੁਲਿਸ ਦੇ 2 ਜਾਹਬਾਜ਼ ਜਵਾਨਾਂ ਨਾਲ ਜੋ ਆਪ ਕੋਰੋਨਾ ਨਾਲ ਗ੍ਰਸਤ ਨੇ ਪਰ ਇਨ੍ਹਾਂ ਦੇ ਹੌਸਲਾ ਕੋਰੋਨਾ ਨੂੰ ਜ਼ਰੂਰਤ ਪਸਤ ਕਰਨਗੇ। ਇਨ੍ਹਾਂ ਦਾ ਜਜ਼ਬਾ ਤੁਹਾਡੇ ਅੰਦਰੋਂ ਕੋਰੋਨਾ ਦਾ ਜ਼ਰੂਰ ਖ਼ਤਮ ਕਰੇਗਾ। ਲੁਧਿਆਣਾ ਵਿੱਚ ਪੰਜਾਬ ਪੁਲਿਸ ਦੇ ACP 18 ਅਪ੍ਰੈਲ ਨੂੰ ਕੋਰੋਨਾ ਖ਼ਿਲਾਫ਼ ਜ਼ਿੰਦਗੀ ਦੀ ਜੰਗ ਹਾਰ ਗਏ ਸਨ, ਪਰ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ 2 ਪੁਲਿਸ ਮੁਲਾਜ਼ਮਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ।
ਇਨ੍ਹਾਂ ਵਿੱਚ ਇੱਕ ਜੋਧੇਵਾਲ ਦੀ SHO ਹੈ ਅਤੇ ਦੂਜਾ ACP ਦਾ ਗੰਨਮੈਨ ਇਨ੍ਹਾਂ ਦੋਵੇਂ ਨੇ ਹਸਪਤਾਲ ਤੋਂ ਆਪਣਾ ਵੀਡੀਓ ਸ਼ੇਅਰ ਕੀਤਾ ਹੈ। ਜੋਧੇਵਾਲ ਦੀ ਮਹਿਲਾ SHO ਨੇ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕੀ ਉਹ ਠੀਕ ਨੇ ਡਾਕਟਰ ਅਤੇ ਸਰਕਾਰ ਉਨ੍ਹਾਂ ਦਾ ਧਿਆਨ ਰੱਖ ਰਹੀ ਹੈ, ਦੂਜੀ ਸਭ ਤੋਂ ਵੱਡੀ ਗੱਲ SHO ਨੇ ਕਹੀ ਕੀ ਉਹ ਜਲਦ ਤੋਂ ਜਲਦ ਠੀਕ ਹੋਕੇ ਆਪਣੀ ਡਿਊਟੀ ਜੁਆਇਨ ਕਰਨਾ ਚਾਉਂਦੀ ਹੈ,ਨਾਲ ਹੀ ਉਨ੍ਹਾਂ ਨੇ ਕਿਹਾ ਅਸੀਂ ਕੋਰੋਨਾ ਖ਼ਿ ਲਾ ਫ਼ ਜੰਗ ਜ਼ਰੂਰ ਜਿੱਤਾਂਗੇ,ਲੋਕਾਂ ਨੂੰ ਅਪੀਲ ਕੀਤੀ ਕੀ ਉਹ ਆਪਣੇ ਘਰ ਰਹਿਣ ਕਿਉਂਕਿ ਪੁਲਿਸ ਅਤੇ ਡਾਕਟਰ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਨੇ।