ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਮੰਤਰੀ ਮੰਡਲ ਕੋਰੋਨਾ ਵਾਇਰਸ ਤੋਂ ਜਨਮੀ ਮਹਾਮਾਰੀ ਦੀ ਪੈਦਾਇਸ਼ ਦੀ ਜਾਂਚ ਕਰਨਾ ਚਾਹੁੰਦਾ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਕਿ ਇਸ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੀਨ ਦੇ ਵੁਹਾਨ 'ਚ ਚਮਗਿੱਦੜਾਂ 'ਤੇ ਹੋ ਰਹੀ ਖੋਜ ਦੌਰਾਨ ਇਸ ਦੀ ਉਤਪੱਤੀ ਹੋਈ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪਿਓ ਨੇ ਫੌਕਸ ਨਿਊਜ਼ ਨੂੰ ਕਿਹਾ ਕਿ 'ਅਸੀਂ ਹਰ ਚੀਜ਼ ਦੀ ਪੂਰੀ ਜਾਂਚ ਕਰ ਰਹੇ ਹਾਂ ਤਾਂ ਕਿ ਅਸੀਂ ਇਹ ਜਾਣ ਸਕੀਏ ਕਿ ਵਾਇਰਸ ਬਾਹਰ ਕਿਵੇਂ ਆਇਆ ਤੇ ਦੁਨੀਆਂ ਭਰ 'ਚ ਕਿਵੇਂ ਫੈਲਿਆ।
ਅੱਜ ਇਸ ਨੇ ਅਮਰੀਕਾ ਪੂਰੀ ਦੁਨੀਆਂ 'ਚ ਤ ਬਾ ਹੀ ਮਚਾਈ ਹੋਈ ਹੈ। ਬੀਜਿੰਗ ਨੇ ਕਿਹਾ ਸੀ ਕਿ ਵੁਹਾਨ 'ਚ ਜਾਨਵਰਾਂ ਦੇ ਬਜ਼ਾਰ 'ਚ ਮਨੁੱਖ ਇਸ ਵਾਇਰਸ ਤੋਂ ਇਨਫੈਕਟਡ ਹੋਇਆ ਹੋਵੇਗਾ, ਪਰ ਵਾਸ਼ਿੰਗਟਨ ਪੋਸਟ ਤੇ ਫੌਕਸ ਨਿਊਜ਼ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਕੋਰੋਨਾ ਵਾਇਰਸ ਇੱਕ ਸੰਵੇਦਨਸ਼ੀਲ ਜੀਵ ਖੋਜ ਕੇਂਦਰ ਤੋਂ ਦੁਰਘਟਨਾ ਤਹਿਤ ਬਾਹਰ ਆਇਆ ਹੋਵੇਗਾ।