ਸ੍ਰੀ ਹਜ਼ੂਰ ਸਾਹਿਬ ਤੋਂ ਕੱਲ੍ਹ ਪੰਜਾਬ ਪਹੁੰਚੀ ਸੰਗਤ ਬਾਰੇ ਆਈ ਮਾੜੀ ਖਬਰ

Tags

ਹਜ਼ੂਰ ਸਾਹਿਬ ਤੋਂ ਇੱਕ ਪ੍ਰਾਈਵੇਟ ਗੱਡੀ ਕਿਰਾਏ ਕਰ ਕੇ ਖੇਮਕਰਨ ਤੇ ਨਾਲ ਦੇ ਪਿੰਡਾਂ ਦੇ 11 ਵਿਅਕਤੀ ਬੀਤੀ 26 ਅਪ੍ਰੈਲ ਦੀ ਤੜਕੇ ਤਿੰਨ ਵਜੇ ਵਾਪਸ ਆਪਣੇ ਘਰਾਂ ਚ ਅਚਾਨਕ ਆਏ ਗਏ, ਜਿਨ੍ਹਾਂ ਨੂੰ ਸਵੇਰੇ ਸਥਾਨਕ ਹਸਪਤਾਲ ਚ ਲਿਆ ਕੇ ਮੋਹਰਾਂ ਲਗਾ ਕੇ ਇਕਾਂਤਵਾਸ ਰਹਿਣ ਵਾਸਤੇ ਕਿਹਾ ਗਿਆ ਤੇ ਉਹ ਚਲੇ ਗਏ। ਉਸ ਤੋਂ ਬਾਅਦ ਇਕਦਮ ਪ੍ਰਸ਼ਾਸਨ ਹਰਕਤ ਚ ਆ ਗਿਆ ਕਿਉਂਕਿ ਜਿਹੜਾ ਉਕਤ ਗੱਡੀ ਦਾ ਡਰਾਈਵਰ ਮਨਜੀਤ ਸਿੰਘ ਪੁੱਤਰ ਰੂਪ ਸਿੰਘ ਰਾਧੇਕੇ ਵਾਸੀ ਹੈਦਰਾਬਾਦ ਰੋਡ ਨਾਂਦੇੜ ਮਹਾਰਾਸ਼ਟਰ ਹੈ ਸੀ, ਉਹ ਕਲ ਸਵੇਰੇ ਹੀ ਵਿਅਕਤੀਆਂ ਨੂੰ ਖੇਮਕਰਨ ਛੱਡ ਕੇ ਵਾਪਸ ਵੀ ਚਲਾ ਗਿਆ ਹੈ ਜਦਕਿ ਉਸ ਡਰਾਈਵਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਹੈ।

ਬੀਤੀ ਰਾਤ ਅਚਾਨਕ 10 ਵਜੇ ਜਦ ਖੇਮਕਰਨ ਹਸਪਤਾਲ 'ਚ ਪਿੰਡ ਮਹਿੰਦੀਪੁਰ ਦੇ 11 ਹੋਰ ਵਾਸੀ ਇਕ ਹੋਰ ਪ੍ਰਾਈਵੇਟ ਗੱਡੀ ਰਾਹੀਂ ਆ ਗਾਏ ਤੇ ਉਨ੍ਹਾਂ ਨੂੰ ਵੀ ਇਕਾਂਤਵਾਸ ਕਰ ਦਿੱਤਾ ਗਿਆ । ਉਸ ਤੋਂ ਗਹਿਰੀ ਰਾਤ ਤੱਕ ਪੁਲਿਸ ਤੇ ਸਿਹਤ ਵਿਭਾਗ ਦੀ ਗੱਡੀਆਂ ਦਾ ਇੱਥੇ ਜਮਾਵੜਾ ਲੱਗ ਗਿਆ ਤੇ ਪੁਲਿਸ ਵੱਲੋਂ ਕਾਫੀ ਸਮੇਂ ਤੱਕ ਉਸ ਗੱਡੀ ਚ ਆਏ 11 ਵਿਅਕਤੀਆਂ ਨੂੰ ਸੁੱਤੇ ਉਠਾ ਕੇ ਘਰਾਂ ਵਿਚੋਂ ਇੱਕ ਐਂਬੂਲੈਂਸ ਵਿਚ ਕਰੀਬ ਦੋ ਵਜੇ ਤੜਕੇ ਸਿਵਲ ਹਸਪਤਾਲ ਤਰਨਤਾਰਨ ਲਿਜਾਇਆ ਗਿਆ ਹੈ, ਜਿਸ ਤੋਂ ਸ਼ਹਿਰ ਵਾਸੀਆਂ ਸੁੱਖ ਦਾ ਸਾਹ ਲਿਆ । ਹੁਣ ਇਨ੍ਹਾਂ 11 ਵਿਅਕਤੀਆਂ ਦੇ ਘਰਾਂ ਤੇ ਸੰਪਰਕ ਚ ਆਏ ਲੋਕਾਂ ਚ ਬਹੁਤ ਡਰ ਹੈ ਜਦਕਿ ਸ਼ਹਿਰ ਵਿਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ।