ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਅੱਜ ਪੰਜਾਬ ਲਈ ਲਿਆ ਇਹ ਅਹਿਮ ਫੈਸਲਾ

Tags

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਵਿਸਾਖੀ ਦਾ ਤਿਉਹਾਰ ਘਰਾਂ ਵਿੱਚ ਮਨਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਮ ਹਾ ਮਾ ਰੀ ਕਰੋਨਾਵਾਇਰਸ ’ਤੇ ਜਿੱਤ ਲਈ ਘਰਾਂ ਅੰਦਰ ਹੀ ਰਹਿ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਲਾਗ ਤੋਂ ਰੋਕਥਾਮ ਦੇ ਮੱਦੇਨਜ਼ਰ ਵਿਸਾਖੀ ਦਾ ਤਿਉਹਾਰ ਘਰਾਂ ਤੋਂ ਬਾਹਰ ਨਹੀਂ ਮਨਾਇਆ ਜਾ ਸਕਦਾ ਤੇ ਇਸ ਲਈ ਘਰਾਂ ਵਿੱਚ ਰਹਿ ਕੇ ਹੀ ਅਰਦਾਸ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਣਕ ਦੀ ਖਰੀਦ 15 ਅਪਰੈਲ ਤੋਂ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਸਥਿਤੀ ਇਸ ਕਰ ਕੇ ਠੀਕ ਹੈ ਕਿਉਂਕਿ ਪੰਜਾਬ ਨੇ ਤਾਲਾਬੰਦੀ ਤੇ ਕਰਫਿਊ ਲਾਉਣ ਦੇ ਕਦਮ ਪਹਿਲਾਂ ਚੁੱਕ ਲਏ ਸਨ ਪਰ ਅਜੇ ਵੀ ਇਹਤਿਆਤ ਵਰਤਣ ਦੀ ਲੋੜ ਹੈ। ਚੁੱਕੇ ਕਦਮਾਂ ਕਰਕੇ ਸੂਬੇ ਦੇ ਲੋਕ ਇਸ ਮ ਹਾਮਾ ਰੀ ਦਾ ਟਾਕਰਾ ਕਰਨ ਦੇ ਸਮਰੱਥ ਹੋ ਜਾਣਗੇ।