ਭਗਵੰਤ ਮਾਨ ਦੇ ਖਾਸਮ ਖਾਸ 'ਆਪ' ਵਿਧਾਇਕ 'ਤੇ ਲਟਕੀ ਕੋਰੋਨਾ ਦੀ ਤਲਵਾਰ

Tags

ਕੋਟਕਪੂਰਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਨੇ ਅੱਜ ਸਵੈਇੱਛੁਕ ਨਾਲ ਖੁਦ ਨੂੰ ਕੁਆਰੰਟੀਨ ‘ਚ ਰੱਖਿਆ ਹੈ। ਦੱਸ ਦਈਏ ਕਿ ਉਹ ਅੱਜ ਫਰੀਦਕੋਟ ਵਿੱਚ ਕੋਰਨਾ ਪੌਜ਼ੇਟਿਵ ਦੇ ਦੂਜੇ ਕੇਸ ਨੂੰ ਕਈ ਵਾਰ ਮਿਲੇ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਇਕਾਂਤਵਾਸ ਬਾਰੇ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਅਜੇ ਤਕ ਮਿਲੀ ਜਾਣਕਾਰੀ ਮੁਤਾਬਕ ਉਹ ਆਪਣੇ ਆਪ ਨੂੰ ਸਿਹਤਮੰਦ ਦੱਸ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਨਾ ਮਿਲਣ ਲਈ ਆਪਣੇ ਆਪ ਨੂੰ ਆਈਸੋਲੇਟ ਕੀਤਾ ਹੈ, ਜੇ ਕੋਈ ਮੁਸ਼ਕਲ ਹੋਈ ਤਾਂ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਤੋਂ ਅੱਗੇ ਇਹ ਬਿਮਾਰੀ ਕਿਸੇ ਨੂੰ ਹੋਵੇ।