ਐਵੇਂ ਨੀ ਸਿੱਧੂ ਸਿੱਧੂ ਹੁੰਦੀ, ਅੱਜ ਕਰਤਾ ਉਹ ਕੰਮ ਜਿਸਦੀ ਸਰਕਾਰ ਤੋਂ ਸੀ ਉਮੀਦ

Tags

‘ਜਿੱਤੇਗਾ ਪੰਜਾਬ’ ਦਾ ਨਾਅਰਾ ਲੈ ਕੇ ਤੁਰੇ ਨਵਜੋਤ ਸਿੱਧੂ ਹੁਣ ਕੋਰੋਨਾਵਾਇਰਸ ਦੀ ਮਾਰ ‘ਚ ਲੋਕਾਂ ਦੀ ਮਦਦ ਲਈ ਉਤਰੇ ਹਨ। ਅੱਜ ਵਿਸਾਖੀ ਮੌਕੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਹਸਪਤਾਲ ‘ਚ ਪੀਪੀਈ ਕਿੱਟਾਂ ਵੰਡਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਡਾਕਟਰਾਂ ਨਾਲ ਗੱਲ-ਬਾਤ ਕੀਤੀ। ਡਾਕਟਰਾਂ ਵਲੋਂ ਨਵਜੋਤ ਸਿੱਧੂ ਦਾ ਇਸ ਮਦਦ ਲਈ ਧੰਨਵਾਦ ਕੀਤਾ ਗਿਆ, ਜਿਸ ਤੋਂ ਬਾਅਦ ਨਵਜੋਤ ਸਿੱਧੂ ਨੇ ਡਾਕਟਰਾਂ ਨੂੰ ਕੋਰੋਨਾ ਦੀ ਲੜਾਈ ‘ਚ ਡਟੇ ਰਹਿਣ ਲਈ ਖੁਦ ਨੂੰ ਉਨ੍ਹਾਂ ਦਾ ਕਰਜ਼ਦਾਰ ਦੱਸਿਆ। ਇਸ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਵਲੋਂ ਹਸਪਤਾਲ ‘ਚ ਜ਼ਰੂਰੀ ਸਮਾਨ ਵੰਢਿਆ ਗਿਆ ਸੀ।