ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀਆਂ ਅਫ਼ਸਰ ਨਾਕੇ 'ਤੇ ਹੀ ਹੋ ਗਈਆਂ ਗੁੱਥਮ-ਗੁੱਥਾ

Tags

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੋਹਾਲੀ ਅਤੇ ਪੰਚਕੂਲਾ ਦੇ ਨਾਲ ਲੱਗਦੇ ਸਾਰੇ ਬਾਰਡਰ ਸੀਲ ਕਰ ਦਿਤੇ ਗਏ ਹਨ। ਇਹ ਕਾਰਨ ਜਿਥੇ ਆਮ ਜਨਤਾ ਪ੍ਰੇਸ਼ਾਨ ਹੈ, ਉਥੇ ਹੀ ਇਨ੍ਹਾ ਥਾਵਾਂ ਤੋਂ ਚੰਡੀਗੜ੍ਹ ਰੋਜ਼ਾਨਾ ਆਉਣ ਵਾਲੇ ਸਰਕਾਰੀ ਮੁਲਾਜ਼ਮ ਵੀ ਪ੍ਰੇਸ਼ਾਨ ਹੋ ਰਹੇ ਹਨ। ਇਥੋਂ ਤਕ ਕਿ ਪੁਲਿਸ ਕਰਮਚਾਰੀਆਂ ਨੂੰ ਵੀ ਡਿਉਟੀ ਤੇ ਬਾਰਡਰ ਪਾਰ ਨਹੀ ਕਰਨ ਦਿਤਾ ਜਾ ਰਿਹਾ ਹੈ। ਮਹਿਲਾ ਪੁਲਿਸ ਕਰਮਚਾਰੀ ਅਤੇ ਪੰਜਾਬ ਪੁਲਿਸ ਦੀ ਇਕ ਮਹਿਲਾ ਸਬ ਇੰਸਪੈਕਟਰ ਨਾਲ ਇਸ ਸਬੰਧ ਵਿਚ ਹੋਈ ਝ ੜੱ ਪ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ।

ਤਾਜ਼ਾ ਮਾਮਲਾ ਮੋਹਾਲੀ ਦੇ ਨਵਾਂਗਾਉ ਦਾ ਹੈ। ਜਿਥੇ ਚੰਡੀਗੜ੍ਹ ਪੁਲਿਸ ਦੀ ਇਕ ਮਹਿਲਾ ਪੁਲਿਸ ਕਰਮਚਾਰੀ ਨੂੰ ਪੰਜਾਬ ਪੁਲਿਸ ਨੇ ਬਾਰਡਰ ਪਾਰ ਨਹੀ ਕਰਨ ਦਿਤਾ। ਜਿਸ ਵਿਚ ਚੰਡੀਗੜ੍ਹ ਪੁਲਿਸ ਦੀ ਮਹਿਲਾ ਕਰਮਚਾਰੀ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਪਹਿਲਾਂ ਅਰਾਮ ਨਾਲ ਉਥੋਂ ਲੰਘਣ ਲਈ ਕਹਿੰਦੀ ਹੈ, ਪਰ ਜਦੋਂ ਕਾਫ਼ੀ ਕੋਸ਼ਿਸ਼ ਤੋਂ ਬਾਅਦ ਵੀ ਮਹਿਲਾ ਪੁਲਿਸ ਕਰਮਚਾਰੀ ਨੂੰ ਉਥੋਂ ਲੰਘਣ ਨਹੀ ਦਿਤਾ ਜਾਂਦਾ ਤਾਂ ਇਸ ਕਰਮਚਾਰੀ ਨੂੰ ਗੱਸਾ ਆ ਜਾਂਦਾ ਹੈ ਅਤੇ ਇਸਦੀ ਮਹਿਲਾ ਸਬ ਇੰਸਪੈਕਟਰ ਨਾਲ ਬਹਿਸ ਹੋ ਜਾਂਦੀ ਹੈ।