ਪੰਜਾਬ 'ਚ ਵਧਿਆ ਕਰਫ਼ਿਊ, ਦੇਖੋ ਕਦੋਂ ਤੱਕ ਰਹੇਗਾ ਕਰਫ਼ਿਊ

Tags

ਪੰਜਾਬ 'ਚ ਕੋਰੋਨਾਵਾਇਰਸ ਕਰਨ ਲੱਗੇ ਕਰਫਿਊ ਦੀ ਮਿਆਦ ਅੱਜ ਕਪੈਟਨ ਸਰਕਾਰ ਨੇ ਵੱਧਾ ਦਿੱਤੀ ਹੈ। ਹੁਣ 1 ਮਈ ਤੱਕ ਲੋਕਾਂ ਨੂੰ ਇਸ ਪਾਲਣ ਕਰਨਾ ਪਵੇਗਾ। ਕਪੈਟਨ ਸਰਕਾਰ ਨੇ ਸੂਬੇ 'ਚ ਕੋਰੋਨਾਵਾਇਰਸ ਦੇ ਵਧਦੇ ਕੇਸਾਂ ਨੂੰ ਵੇਖ ਕਿ ਇਹ ਫੈਸਲਾ ਲਿਆ ਹੈ। ਪੰਜਾਬ ਤੋਂ ਪਹਿਲਾਂ ਓੜੀਸ਼ਾ ਕਰਫਿਊ ਦੀ ਮਿਆਦ ਵਧਾ ਚੁੱਕਾ ਹੈ। ਪੰਜਾਬ ਦੇਸ਼ ਦਾ ਦੂਜਾ ਸੂਬਾ ਹੈ ਜਿਸ ਨੇ ਕਰਫਿਊ ਦੀ ਮਿਆਦ ਵਧਾਈ ਹੈ। ਪੰਜਾਬ 'ਚ ਕਰਫਿਊ ਹੁਣ 1 ਮਈ ਤੱਕ ਜਾਰੀ ਰਹੇਗਾ। ਪੰਜਾਬ ਕੈਬਨਿਟ ਨੇ ਇਸਨੂੰ ਮੰਜ਼ੂਰੀ ਦੇ ਦਿੱਤੀ ਹੈ।

ਪੰਜਾਬ 'ਚ ਪਹਿਲਾਂ ਕਰਫਿਊ 14 ਅਪ੍ਰੈਲ ਤੱਕ ਹੀ ਸੀ ਪਰ ਹੁਣ ਇਸ ਨੂੰ ਅੱਜ ਤੋਂ 21 ਦਿਨਾਂ ਲਈ ਅੱਗੇ ਵਧਾ ਦਿੱਤਾ ਗਿਆ ਹੈ।