ਕੋਰੋਨਾ ਤੋਂ ਬਚਿਆ ਸਿਰਫ ਪੰਜਾਬ ਦਾ ਇਹ ਇੱਕ ਜ਼ਿਲ੍ਹਾ

Tags

ਪੰਜਾਬ 'ਚ ਕੋਰੋਨਾਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ। ਨਾਂਦੇੜ ਸਾਹਿਬ ਤੋਂ ਆਏ ਕੋਰੋਨਾ ਪੌਜ਼ੀਟਿਵ ਮਰੀਜ਼ ਪੰਜਾਬ ਦੇ 22 ਵਿੱਚੋਂ 9 ਜ਼ਿਲ੍ਹਿਆਂ ਵਿੱਚ ਫੈਲ ਗਏ ਹਨ। ਸੰਕਰਮਿਤ ਸ਼ਰਧਾਲੂਆਂ ਦੀ ਗਿਣਤੀ 35 ਹੋ ਗਈ ਹੈ।ਇਸ ਨਾਲ ਸੂਬੇ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 375 ਹੋ ਗਈ ਹੈ। ਕੱਲ ਇਹ ਅੰਕੜਾ 342 ਸੀ, ਇੱਕ ਦਿਨ ਵਿੱਚ 33 ਨਵੇਂ ਮਾਮਲੇ ਪੰਜਾਬ ਲਈ ਵੱਡੇ ਖਤਰੇ ਦਾ ਸੰਕੇਤ ਹੋ ਸਕਦੇ ਹਨ।  ਕਿਸ ਜ਼ਿਲ੍ਹੇ 'ਚ ਕਿੰਨੇ ਮਰੀਜ਼- ਤਰਨ ਤਾਰਨ-8, ਲੁਧਿਆਣਾ-7, ਮੁਹਾਲੀ-5, ਹੁਸ਼ਿਆਰਪੁਰ-4, ਫਰੀਦਕੋਟ-3, ਪਟਿਆਲਾ-2, ਬਠਿੰਡਾ-2, ਕਪੂਰਥਲਾ-3, ਸੰਗਰੂਰ-1

ਇਸ ਤੋਂ ਇਲਾਵਾ ਸੰਕੜੇ ਸ਼ਰਧਾਲੂਆਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 21 ਜ਼ਿਲ੍ਹਿਆਂ ਵਿੱਚ ਕੋਰੋਨਾ ਦਸਤਕ ਦੇ ਚੁੱਕਿਆ ਹੈ। ਫਾਜ਼ਿਲਕਾ ਇਕੱਲਾ ਇੱਕ ਅਜਿਹਾ ਜ਼ਿਲ੍ਹਾ ਹੈ ਜਿੱਥੇ ਅਜੇ ਤੱਕ ਕੋਰੋਨਾ ਦਾ ਕੋਈ ਵੀ ਕੇਸ ਨਹੀਂ ਆਇਆ ਤੇ ਇਹ ਗ੍ਰੀਨ ਜ਼ੋਨ ਵਿੱਚ ਸ਼ਾਮਿਲ ਹੈ। ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਲੋਕ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਨੇ ਇਹ ਤੁਸੀਂ ਥੱਲੇ ਦਿੱਤੀ ਲਿਸਟ ਵਿੱਚ ਦੇਖ ਸਕਦੇ ਹੋ।
ਸੂਬੇ ‘ਚ ਨਾਂਦੇੜ ਸਾਹਿਬ ਤੋਂ ਆ ਰਹੇ ਸ਼ਰਧਾਲੂਆਂ ਦਾ ਸਿਲਸਿਲਾ ਅਜੇ ਜਾਰੀ ਹੈ, ਜਿਸ ਦੇ ਨਾਲ ਹੀ ਕੋਰੋਨਾ ਪੌਜ਼ੇਟਿਵ ਸ਼ਰਧਾਲੂਆਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਪੰਜਾਬ ਦੇ 10 ਜ਼ਿਲ੍ਹਿਆਂ ‘ਚ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਕਾਰਨ ਸੰਕਰਮਣ ਫੈਲ੍ਹਿਆ ਹੈ। ਹੁਣ ਗੁਰਦਾਸਪੁਰ ਜ਼ਿਲ੍ਹੇ ਤੋਂ 3 ਹੋਰ ਤਾਜ਼ਾ ਕੇਸ ਸਾਹਮਣੇ ਆਏ ਹਨ। ਇਹ ਤਿੰਨੋਂ ਨਾਂਦੇੜ ਸਾਹਿਬ ਤੋਂ ਪਰਤੇ ਹਨ। ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਪਾਈ ਗਈ ਹੈ। ਹੁਣ ਨਾਂਦੇੜ ਸਾਹਿਬ ਤੋਂ ਪਰਤੇ 10 ਹੋਰ ਸ਼ਰਧਾਲੂ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਹ ਮੁਹਾਲੀ ਦੇ ਦੱਸੇ ਜਾ ਰਹੇ ਹਨ। ਜ਼ਿਲ੍ਹਾ ਤਰਨ ਤਾਰਨ 'ਚ 7 ਸ਼ਰਧਾਲੂਆਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਤਰਨ ਤਾਰਨ 'ਚ ਹੁਣ ਕੁੱਲ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ। ਇਸ ਨਾਲ ਸੂਬੇ 'ਚ ਕੁੱਲ 57 ਸ਼ੁਰਧਾਲੂ ਕੋਰੋਨਾ ਪੌਜ਼ੇਟਿਵ ਹੋ ਗਏ ਹਨ।