ਪੂਰੀ ਦੁਨੀਆ ਵਾਂਗ ਪੰਜਾਬ ਵੀ ਕੋਰੋਨਾ ਵਰਗੇ ਖਤਰਨਾਕ ਵਾਇਰਸ ਦੇ ਨਾਲ ਜੰਗ ਲੜ ਰਿਹਾ ਹੈ। ਅਜਿਹੇ ‘ਚ ਪੰਜਾਬ ਪੁਲਿਸ, ਡਾਕਟਰ, ਨਰਸਾਂ, ਸਫਾਈ ਕਰਮਚਾਰੀ, ਮੀਡੀਆ ਕਰਮੀ ਆਪਣੀਆਂ ਸੇਵਾਵਾਂ ਪੂਰੀ ਲਗਨ ਦੇ ਨਾਲ ਨਿਭਾ ਰਹੇ ਨੇ। ਇਸ ਸਮੇਂ ਪੰਜਾਬ ਪੁਲਿਸ ਦਾ ਵੱਖਰਾ ਹੀ ਰੂਪ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਪੁਲਿਸ ਇਸ ਮੁਸ਼ਕਿਲ ਸਮੇਂ ‘ਚ ਲੋਕਾਂ ਦੇ ਚਿਹਰੇ ‘ਤੇ ਮੁਸਕਾਨ ਬਿਖੇਰਨ ਦੀ ਕੋਸ਼ਿਸ ਕਰਦੀ ਹੋਈ ਨਜ਼ਰ ਆ ਰਹੀ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਪੰਜਾਬ ਪੁਲਿਸ ਤੇ ਪੰਜਾਬੀ ਗਾਇਕ ਆਰ ਨੇਤ, ਸਿੱਧੂ ਮੂਸੇਵਾਲਾ, ਕੋਰਾਲਾ ਮਾਨ ਅਤੇ ਲਾਭ ਹੀਰਾ ਵੱਲੋਂ ਮਾਨਸਾ ਦੇ ਇੱਕ ਡਾਕਟਰ ਦੇ ਜਨਮਦਿਨ ਨੂੰ ਸਪੈਸ਼ਲ ਬਣਾ ਦਿੱਤਾ ਹੈ।
ਜੀ ਹਾਂ ਦੋਵੇਂ ਪੰਜਾਬੀ ਗਾਇਕ ਪੰਜਾਬ ਪੁਲਿਸ ਦੀ ਟੀਮ ਦੇ ਨਾਲ ਮਿਲਕੇ ਡਾਕਟਰ ਦੇ ਘਰ ਪਹੁੰਚ ‘ਤੇ ਜਮਨਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਗਾਇਕਾਂ ਨੇ ਇਸ ਮੁਸ਼ਕਿਲ ਸਮੇਂ ‘ਚ ਲੋਕਾਂ ਦਾ ਇਲਾਜ ਕਰ ਰਹੇ ਇਨ੍ਹਾਂ ਯੋਧੇ ਡਾਕਟਰਾਂ ਦੀ ਤਾਰੀਫ ਵੀ ਕੀਤੀ ਤੇ ਪਰਮਾਤਮਾ ਅੱਗੇ ਅਰਦਾਸ ਵੀ ਕੀਤੀ ਕਿ ਸਭ ਕੁਝ ਜਲਦੀ ਠੀਕ ਹੋ ਜਾਵੇ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।