ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ਸਨੌਰ ਪਟਿਆਲਾ ਰੋਡ ਸਥਿਤ ਸਬਜ਼ੀ ਮੰਡੀ ਵਿਖੇ ਕੁੱਝ ਨਿਹੰਗ ਸਿੰਘਾਂ ਵੱਲੋਂ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ 'ਤੇ ਕਿ ਰ ਪਾ ਨਾਂ ਨਾਲ ਕੀਤੇ ਹ ਮ ਲੇ ਦੀ ਨਿ ਖੇਧੀ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਆਪਣੇ ਹੱ ਥਾਂ 'ਚ ਲੈਣ ਵਾਲਿਆਂ ਨਾਲ ਸ ਖ਼ ਤੀ ਨਾਲ ਪੇਸ਼ ਆਉਣ ਚਾਹੀਦਾ ਹੈ। ਸਰਜਰੀ ਤੋਂ ਬਾਅਦ ਏਐਸਆਈ ਹਰਜੀਤ ਸਿੰਘ ਦੀ ਹਾਲਤ ਹੁਣ ਸੁਧਰ ਗਈ ਹੈ।
ਹਾਲਾਂਕਿ, ਡਾਕਟਰਾਂ ਦਾ ਕਹਿਣਾ ਹੈ ਕਿ ਏਐਸਆਈ ਨੂੰ ਅਜੇ ਵੀ 10 ਦਿਨਾਂ ਲਈ ਪੀਜੀਆਈ ਰਹਿਣਾ ਪਏਗਾ। ਡਾਕਟਰਾਂ ਦਾ ਕਹਿਣਾ ਹੈ ਕਿ ਸਰਜਰੀ ਤੋਂ ਬਾਅਦ ਏਐਸਆਈ ਦੇ ਹੱਥ ਵਿੱਚ ਖੂ ਨ ਦਾ ਗੇੜ ਚੰਗੀ ਤਰ੍ਹਾਂ ਵੱਧ ਰਿਹਾ ਹੈ। ਇਸ ਤੋਂ ਇਲਾਵਾ ਹਰਜੀਤ ਸਿੰਘ ਨੇ ਖਾਣਾ-ਪੀਣਾ ਵੀ ਸ਼ੁਰੂ ਕਰ ਦਿੱਤਾ ਹੈ। ਸ਼ੁਰੂਆਤੀ 24 ਘੰਟਿਆਂ ਦੀ ਸਰਜਰੀ ਤੋਂ ਬਾਅਦ, ਪਲਾਸਟਿਕ ਸਰਜਰੀ ਦੇ ਪੀਜੀਆਈ ਵਿਭਾਗ ਦੇ ਐਚਓਡੀ ਪ੍ਰੋ. ਆਰਕੇ ਸ਼ਰਮਾ ਦਾ ਕਹਿਣਾ ਹੈ ਕਿ ਜੇ ਸਭ ਕੁਝ ਠੀਕ ਰਿਹਾ ਤਾਂ ਏਐਸਆਈ ਨੂੰ 10 ਦਿਨਾਂ ਦੇ ਅੰਦਰ ਪੀਜੀਆਈ ਤੋਂ ਛੁੱਟੀ ਦੇ ਦਿੱਤੀ ਜਾਵੇਗੀ।