ਸਿਹਤ ਵਿਭਾਗ ਬਰਨਾਲਾ ਦੀ ਟੀਮ ਨੇ ਪੱਖੋ ਕੈਂਚੀਆਂ ਤੋਂ ਇਕ ਕੋਰੋਨਾ ਸ਼ੱਕੀ ਵਿਅਕਤੀ ਨੂੰ ਫੜ ਕੇ ਸਿਵਲ ਹਸਪਤਾਲ ਬਰਨਾਲਾ 'ਚ ਆਈਸੋਲੈਸ਼ਨ ਵਾਰਡ 'ਚ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਵਿਅਕਤੀ ਸੁਖਪੁਰਾ ਮੌੜ 'ਚ ਸ਼ਰਾਬ ਦੇ ਠੇਕੇ ਦਾ ਕਰਿੰਦਾ ਸੀ, ਜਿਸ ਨੂੰ ਸ਼ਾਹ ਲੈਣ ਦੀ ਸਮੱਸਿਆ ਸੀ। ਉਕਤ ਵਿਅਕਤੀ ਪੱਖੋ ਕੈਂਚੀਆਂ 'ਚ ਸ਼ਰਾਬ ਦੇ ਠੇਕੇਦਾਰਾਂ ਨੂੰ ਬਣਾਏ ਡੰਪ 'ਚ ਪਹੁੰਚ ਗਿਆ, ਜਿਸ ਦੀ ਹਾਲਤ ਨੂੰ ਦੇਖਦਿਆਂ ਆਸ-ਪਾਸ ਦੇ ਲੋਕਾਂ ਨੇ ਐਮਰਜੈਂਸੀ ਨੰਬਰ 'ਤੇ ਸਿਹਤ ਵਿਭਾਗ ਨੂੰ ਸੂਚਨਾ ਦਿੱਤੀ, ਤਾਂ ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਕੇ ਐਂਬੂਲੈਂਸ ਰਾਹੀਂ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ ਤੇ ਸੰਪਰਕ 'ਚ ਆਏ 14 ਵਿਅਕਤੀਆਂ ਨੂੰ ਰਿਪੋਰਟ ਆਉਣ ਤਕ ਇਕੱਲੇ ਰਹਿਣ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਸ਼ੱਕੀ ਮਰੀਜਾਂ 'ਚੋ ਦੋ ਮਹਿਲ ਕਲਾਂ ਦੇ ਵਾਸੀ ਹਨ। ਜੋ ਦਿੱਲੀ ਨਿਜਾਮੁਦੀਨ 4 ਮਾਰਚ ਨੂੰ ਗਏ ਸਨ। ਇਹ ਵਿਅਕਤੀ 17 ਮਾਰਚ ਤੋਂ ਨਿਜਾਮੁਦੀਨ ਜਾਣ ਤੋਂ ਬਾਅਦ 19 ਮਾਰਚ ਨੂੰ ਵਾਪਸ ਆਏ ਸਨ। ਇਨ੍ਹਾਂ ਦੋਵੇਂ ਮਰੀਜਾਂ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਆਇਸੋਲੈਸਨ ਵਾਰਡ 'ਚ ਰੱਖਿਆ ਜਾ ਰਿਹਾ ਹੈ ਤੇ ਮਹਿਲ ਕਲਾਂ 'ਚ ਇਨ੍ਹਾਂ ਦੇ ਘਰਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਭਦੌੜ ਦਾ ਨੌਜਵਾਨ ਨਿਜਾਮੁਦੀਨ 4 ਮਾਰਚ ਨੂੰ ਗਿਆ ਸੀ, ਜੋ ਅਜੇ ਵਾਪਸ ਨਹੀਂ ਆਇਆ ਹੈ, ਉਸ ਨੂੰ ਦਿੱਲੀ ਵਿਖੇ ਹੀ 31 ਮਾਰਚ ਤੋਂ ਰੱਖਿਆ ਗਿਆ ਹੈ।