ਸੰਗਰੂਰ ਦੇ ਲਹਿਰਾਗਾਗਾ ਚ ਇੱਕ ਲਾੜਾ ਮੋਟਰਸਾਈਕਲ ਤੇ ਹੀ ਲਾੜੀ ਲੈ ਕੇ ਆਪਣੇ ਘਰ ਪਹੁੰਚ ਗਿਆ।ਰਾਹ ਵਿਚ ਪੁਲਿਸ ਨੇ ਇਨ੍ਹਾਂ ਦਾ ਸਵਾਗਤ ਕੀਤਾ ਤੇ ਸਾਇਰਨ ਵਜਾ ਕੇ ਲਾੜਾ-ਲਾੜੀ ਨੂੰ ਘਰ ਪਹੁੰਚਾਇਆ।ਲਾੜਾ ਨੇ ਕਿਹਾ ਹੈ ਕਿ ਕਰਫਿਊ ਵਿਚ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਉਸ ਨੇ ਆਪਣਾ ਵਿਆਹ ਕੀਤਾ ਹੈ।ਪੁਲਿਸ ਨੇ ਲਾੜਾ ਤੇ ਲਾੜੀ ਦਾ ਸੁਵਾਗਤ ਮਿਠਾਈਆ ਅਤੇ ਫੁੱਲ ਦੇ ਕੇ ਕੀਤਾ ਹੈ। ਲਾੜਾ ਦੀਪਕ ਕੁਮਾਰ ਨੇ ਕਰਫਿਊ ਦੇ ਨਿਯਮਾਂ ਦੀ ਪਾਲਨਾ ਕਰਦੇ ਹੋਏ ਵਿਆਹ ਕਰਵਾ ਲਿਆ ਹੈ।ਪੁਲਿਸ ਨੇ ਲਾੜੇ ਅਤੇ ਲਾੜੀ ਦਾ ਸਨਮਾਨ ਕਰਦੇ ਹੋਏ ਆਪਣੀ ਗੱਡੀ ਨੂੰ ਮੋਟਰਸਾਈਕਲ ਦੇ ਅੱਗੇ ਲਗਾ ਕੇ ਉਹਨਾਂ ਦੇ ਘਰ ਤੱਕ ਛੱਡਣ ਆਏ ਸਨ।
ਪੁਲਿਸ ਵਿਆਹ ਦੀ ਖੁਸ਼ੀ ਵਿਚ ਸਾਇਰਨ ਵਜਾਉਦੀ ਹੋਈ ਆਈ। ਇਸ ਮੌਕੇ ਲਹਿਰਗਾਗਾ ਦੇ ਪੁਲਿਸ ਇੰਸਪੈਕਟਰ ਨੇ ਕਿਹਾ ਕਿ ਸਾਨੂੰ ਬੇਹੱਦ ਖੁਸ਼ੀ ਹੋਈ ਹੈ ਕਿ ਕਰਫਿਊ ਦੇ ਦੌਰਾਨ ਪੰਜਾਬ ਸਰਕਾਰ ਦੇ ਆਦੇਸ਼ਾ ਉਤੇ ਇਹਨਾਂ ਨੇ ਵਿਆਹ ਕੀਤਾ ਹੈ। ਇਹਨਾਂ ਦੇ ਵਿਆਹ ਤੋਂ ਲੋਕਾਂ ਨੂੰ ਸਿੱਖਣਾ ਚਾਹੀਦਾ ਹੈ। ਪੰਜਾਬ ਵਿਚ ਇਸ ਤਰ੍ਹਾਂ ਦੀ ਸਾਦੇ ਵਿਆਹ ਹੋਣੇ ਚਾਹੀਦੇ ਹਨ। ਪੰਜਾਬ ਵਿਚ ਕਰਫਿਊ ਲੱਗਿਆ ਹੋਣ ਕਾਰਨ ਸੜਕਾਂ ਸੁਨੀਆ ਹਨ। ਇਸ ਵਿਚਾਲੇ ਹੀ ਲਾੜਾ ਆਪਣੀ ਬੁਲੇਟ ਮੋਟਰਸਾਈਕਲ ਉਤੇ ਆਪਣੀ ਦੁਲਹਨ ਨੂੰ ਲੈ ਕੇ ਆਪਣੇ ਘਰ ਆ ਗਿਆ।ਇਸ ਦੌਰਾਨ ਪੁਲਿਸ ਨੇ ਰਾਸਤੇ ਵਿਚ ਰੋਕ ਕੇ ਮਿਠਾਈਆ ਤੇ ਫੁੱਲ ਦੇ ਕੇ ਸਵਾਗਤ ਕੀਤਾ ।