ਪੰਜਾਬ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਸਾਰੇ ਘਰੇਲੂ ਤੇ ਕਮਰਸ਼ੀਅਲ ਖਪਤਕਾਰਾਂ ਲਈ 10 ਹਜ਼ਾਰ ਰੁਪਏ ਤੱਕ ਦੇ ਮਹੀਨਾਵਾਰ/ਦੋਮਾਹੀ ਬਿੱਲਾਂ ਦੀ ਅਦਾਇਗੀ ਮਿਤੀ 20 ਮਾਰਚ ਦੀ ਥਾਂ ਵਧਾ ਕੇ 20 ਅਪ੍ਰੈਲ ਕਰ ਦਿੱਤੀ ਹੈ। ਜਿਹੜਾ ਖਪਤਕਾਰ ਮੌਜੂਦਾ ਬਿੱਲ ਦੀ ਸਮੇਂ ਸਿਰ ਡਿਜੀਟਲ ਵਿਧੀ ਰਾਹੀਂ ਅਦਾਇਗੀ ਕਰੇਗਾ। ਉਸ ਨੂੰ ਇਕ ਫੀਸਦੀ ਛੋਟ ਵੀ ਦਿੱਤੀ ਜਾਵੇਗੀ। ਮੀਟਰ ਰੀਡਿੰਗ ਨਾ ਹੋਣ 'ਤੇ ਖਪਤਕਾਰਾਂ ਨੂੰ ਬਿੱਲਾਂ ਬਾਰੇ ਪਾਵਰਕਾਮ ਦੀ ਵੈੱਬਸਾਈਟ, ਐੱਸ ਐੱਮ ਐੱਸ, ਈ ਮੇਲ ਤੇ ਮੋਬਾਈਲ ਐਪ ਆਦਿ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ।
ਜਿੱਥੇ ਆਟੋਮੇਟਡ ਮੀਟਰ ਰੀਡਿੰਗ ਦੀ ਸਹੂਲਤ ਹੈ, ਉਹ ਚਲਦਾ ਰਹੇਗਾ।ਇਸ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਦੋਂ ਤੱਕ ਇਹ ਪਾਬੰਦੀਆਂ ਦਾ ਦੌਰ ਖਤਮ ਨਹੀਂ ਹੋ ਜਾਂਦਾ, ਬਿੱਲਾਂ ਦੀ ਅਦਾਇਗੀ ਨਾ ਹੋਣ 'ਤੇ ਕੋਈ ਵੀ ਬਿਜਲੀ ਕੁਨੈਕਸ਼ਨ ਕੱਟਿਆ ਨਹੀਂ ਜਾਵੇਗਾ। ਇਹੀ ਛੋਟ ਸਾਰੇ ਉਦਯੋਗਿਕ ਖਪਤਕਾਰਾਂ ਲਈ ਵੀ ਦਿੱਤੀ ਗਈ ਹੈ, ਜਿਨ੍ਹਾਂ 'ਚ ਐੱਸ ਪੀ, ਐੱਮ.ਐੱਸ ਤੇ ਐੱਲ.ਐੱਸ ਖਪਤਕਾਰ ਸ਼ਾਮਲ ਹੋਣਗੇ।