ਪਠਲਾਵਾ ਦੇ ਨੇੜਲਾ ਪਿੰਡ ਮੋਰਾਂਵਾਲੀ 'ਚ ਕੋਰੋਨਾ ਦਾ ਕਹਿਰ

Tags

ਜ਼ਿਲ੍ਹਾ ਹੁਸ਼ਿਆਰਪੁਰ 'ਚ ਕੋਰੋਨਾ ਵਾਇਰਸ ਨੇ ਮੁੜ ਤੋਂ ਦਸਤਕ ਦੇ ਦਿੱਤੀ ਹੈ। ਹਜ਼ੂਰ ਸਾਹਿਬ ਤੋਂ ਟੈਂਪੂ ਟਰੈਵਲਰ 'ਚ 15 ਸ਼ਰਧਾਲੂਆਂ ਨੂੰ ਲੈ ਕੇ ਪਿੰਡ ਪਰਤੇ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਨਿਵਾਸੀ ਡਰਾਈਵਰ ਦੀ ਕੋਰੋਨਾ ਦੀ ਰਿਪੋਰਟ ਪਾਜ਼ੀਟਿਵ ਆਉਣ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹਾ ਹੁਸ਼ਿਆਰਪੁਰ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 8 ਹੋ ਗਈ ਹੈ ਜਿਨ੍ਹਾਂ 'ਚੋਂ ਇਕ ਹਰਭਜਨ ਸਿੰਘ ਮੋਰਾਂਵਾਲੀ ਦੀ ਮੌਤ ਹੋ ਚੁੱਕੀ ਹੈ ਤੇ 5 ਲੋਕ ਠੀਕ ਹੋਣ ਉਪਰੰਤ ਹੋ ਕੇ ਘਰ ਪਰਤ ਚੁੱਕੇ ਹਨ। ਫਿਲਹਾਲ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 2 ਹੋ ਗਈ ਹੈ ਜੋ ਇਸ ਸਮੇਂ ਇਲਾਜ ਅਧੀਨ ਹਨ।

ਇਸ ਖ਼ਬਰ ਨਾਲ ਪਿੰਡ ਮੋਰਾਂਵਾਲੀ ਵਿਚ ਮੁੜ ਤੋਂ ਸਹਿਮ ਦਾ ਮਾਹੌਲ ਬਣ ਗਿਆ ਹੈ। ਦੱਸ ਦੇਈਏ ਕਿ ਮੋਰਾਂਵਾਲੀ ਓਹੀ ਪਿੰਡ ਹੈ ਜਿੱਥੇ ਪਠਾਲਵਾ ਤੋਂ ਬਾਅਦ ਸਭ ਤੋਂ ਵੱਧ ਕੋਰੋਨਾ ਪੌਸਟਿਵ ਮਾਮਲੇ ਪਾਏ ਗਏ ਸੀ।