ਲਓ ਜੀ ਹੁਣ ਸ਼ਹਿਰ ਦੇ ਪੱਤਰਕਾਰ ਵੀ ਹੋਏ ਕੋਰੋਨਾ ਦਾ ਸ਼ਿਕਾਰ

Tags

ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਸ਼ਹਿਰ ਦੇ 6 ਹੋਰ ਲੋਕ ਕੋਰੋਨਾ ਪਾਜੀਟਿਵ ਨਿਕਲੇ ਹਨ। ਐਤਵਾਰ ਨੂੰ ਅੰਮ੍ਰਿਤਸਰ ਤੋਂ ਮਿਲੀ ਰਿਪੋਰਟ ਮੁਤਾਬਕ ਇਨ੍ਹਾਂ ਵਿਚੋਂ 5 ਪੰਜਾਬ ਕੇਸਰੀ ਪੱਤਰ ਸਮੂਹ ਅਖਬਾਰ ਵਿਚ ਕੰਮ ਕਰਦੇ ਹਨ ਤੇ ਪਹਿਲਾਂ ਤੋਂ ਇੰਫੈਕਟਿਡ ਆ ਚੁੱਕੇ ਰਾਜਾ ਗਾਰਡਨ ਦੇ ਪੇਜਮੇਕਰ ਜਸਬੀਰ ਸਿੰਘ ਦੇ ਨੇੜੇ ਸੰਪਰਕ ਵਿਚ ਰਹਿ ਕੇ ਕੰਮ ਕਰਦੇ ਰਹੇ ਹਨ। ਪੰਜ ਨਵੇਂ ਇੰਫੈਕਟਿਡ ਮਰੀਜਾਂ ਵਿਚੋਂ ਇਕ ਸੰਤੋਖਪੁਰਾ, ਨਿਊ ਮੋਤੀ ਨਗਰ, ਦਸਮੇਸ਼ ਨਗਰ ਦੇ ਰਹਿਣ ਵਾਲੇ ਹਨ। ਇਨ੍ਹਾਂ ਚਾਰੋਂ ਇਲਾਕਿਆਂ ਵਿਚ ਪਹਿਲੀ ਵਾਰ ਕੋਰੋਨਾ ਇੰਫੈਕਟਿਡ ਮਿਲਣ ਨਾਲ ਸਾਰਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ

ਇਨ੍ਹਾਂ ਵਿਚ ਤਰੁਣ ਚੌਧਰੀ ਸਬ-ਐਡੀਟਰ, ਅਰੁਣ ਵਰਮਾ ਸਪੋਰਟਸ ਪੇਜ ਦੇ ਸਬ-ਐਡੀਟਰ, ਕਰਮਪਾਲ ਸਿੰਘ ਪਰੂਫਰੀਡਰ, ਲਖਬੀਰ ਪੇਜਮੇਕਰ ਤੇ ਸੁਰਜੀਤ ਆਫਿਸ ਅਸਿਸਟੈਂਟ ਦੱਸੇ ਜਾਂਦੇ ਹਨ। ਇਨ੍ਹਾਂ ਸਾਰਿਆਂ ਦਾ ਕੰਮ ਆਪਸ ਵਿਚ ਜੁੜਿਆ ਹੋਇਆ ਹੈ। ਜਿਲੇ ਵਿਚ ਰੋਜਾਨਾ ਇੰਫੈਕਟਿਡ ਲੋਕਾਂ ਦੀ ਗਿਣਤੀ ਵਧਣ ਨਾਲ ਸ਼ਹਿਰ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਅਖਬਾਰ ਦੇ ਕਰਮਚਾਰੀਆਂ ਵਿਚ ਕੋਰੋਨਾ ਇੰਫੈਕਸ਼ਨ ਨਿਕਲਣ ਨਾਲ ਹੁਣ ਦਹਿਸ਼ਤ ਦਾ ਮਾਹੌਲ ਹੈ। 5 ਨਵੇਂ ਕੇਸ ਹੋਣ ਨਾਲ ਸਟਾਫ ਵਿਚ ਵੀ ਖੌਫ ਦਾ ਮਾਹੌਲ ਬਣਿਆ ਹੋਇਆ ਹੈ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਜਿਹੜੇ 5 ਕਰਮਚਾਰੀਆਂ ਵਿਚ ਕੋਰੋਨਾ ਇੰਫੈਕਸ਼ਨ ਪਾਇਆ ਗਿਆ ਹੈ ਉਹ ਸਾਰੇ ਰਾਜਾ ਗਾਰਡਨ ਨਿਵਾਸੀ ਪੇਜਮੇਕਰ ਜਸਬੀਰ ਸਿੰਘ ਦੇ ਸੰਪਰਕ ਵਿਚ ਸਨ। ਇਸ ਤੋਂ ਪਹਿਲਾਂ ਜਸਬੀਰ ਦ 8 ਸਾਲ ਦੀ ਬੇਟੀ, ਮਾਂ, 1 ਸਾਲ ਦਾ ਭਤੀਜਾ ਅਤੇ ਭੈਣ ਵੀ ਇੰਫੈਕਟਿਡ ਨਿਕਲੇ ਹਨ ਮਤਲਬ ਲਖਬੀਰ ਸਮੇਤ 10 ਲੋਕਾਂ ਦਾ ਇਕ ਹੀ ਸਾਂਝਾ ਕੁਨੈਕਸ਼ਨ ਹੈ। ਨਵੇਂ ਇੰਫੈਕਟਡਾਂ ਦੀ ਪਛਾਣ ਮਕਸੂਦਾ ਚੌਕ ਦੇ ਨੇੜੇ ਨਿਊ ਮੋਤੀ ਨਗਰ ਨਿਵਾਸੀ ਕਰਮਪਾਲ ਸਿੰਘ (36), ਪੱਕਾ ਬਾਗ ਦੇ ਤਰੁਣ ਚੌਧਰੀ (27), ਸੰਤੋਖਪੁਰਾ ਵਿਚ ਸਰਾਭਾ ਨਗਰ ਬਿਜਲੀ ਘਰ ਨਿਵਾਸੀ ਲਖਬੀਰ (39), ਦਸਮੇਸ਼ ਨਗਰ ਦੇ ਸੁਰਜੀਤ ਸਿੰਘ (42) ਅਤੇ ਪੰਜਾਬ ਕੇਸਰੀ ਪੱਤਰ ਸਮੂਹ ਅਖਬਾਰ ਦਫਤਰ ਦੇ ਪਿੱਛੇ ਹੀ ਰਹਿਣ ਵਾਲੇ ਅਤੁਲ ਵਰਮਾ (29) ਦੇ ਰੂਪ ਵਿਚ ਹੋਈ ਹੈ।

ਨਵੇਂ ਇੰਫੈਕਟਡਾਂ ਨੂੰ ਸਿਵਲ ਹਸਪਤਾਲ ਦੇ ਕੋਵਿਡ-19 ਵਾਰਡ ਵਿਚ ਭਰਤੀ ਕਰਵਾ ਕੇ ਇਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਗੁਆਂਢੀਆਂ ਦੇ ਸੈਂਪਲ ਲਏ ਜਾ ਰਹੇ ਹਨ। ਛੇਵਾਂ ਇੰਫੈਕਟਿਡ ਬਸਤੀ ਦਾਨਿਸ਼ਮੰਦਾਂ ਦਾ ਅਸ਼ੋਕ ਕੁਮਾਰ (65)ਹੈ ਜਿਥੋਂ ਪਹਿਲਾਂ ਵੀ ਪਾਜੀਟਿਵ ਮਰੀਜ਼ ਮਿਲ ਚੁੱਕੇ ਹਨ। ਜਲੰਧਰ ਵਿਚ ਕੁੱਲ ਇੰਫੈਕਟਿਡ ਲੋਕਾਂ ਦੀ ਗਿਣਤੀ 47 ਹੋ ਗਈ ਹੈ ਜਿਨ੍ਹਾਂ ਵਿਚ 1 ਸਾਲ ਦੇ ਬੱਚੇ ਤੋਂ ਲੈਕੇ 70 ਸਾਲ ਤਕ ਦੇ ਬਜੁਰਗ ਹਨ। ਜਿਲੇ ਵਿਚ 2 ਲੋਕਾਂ ਦੀ ਮੌਤ ਇਸ ਵਾਇਰਸ ਨਾਲ ਹੋ ਚੁੱਕੀ ਹੈ ਤੇ 4 ਲੋਕ ਸਿਹਤਮੰਦ ਹੋ ਕੇ ਘਰ ਵੀ ਜਾ ਚੁੱਕੇ ਹਨ।