ਟਰਡੋ ਨੇ ਫੇਰ ਕੀਤੇ ਪੰਜਾਬੀ ਖੁਸ਼, ਵਿਸਾਖੀ ਵਾਲੇ ਦਿਨ ਲਿਆ ਵੱਡਾ ਫੈਸਲਾ

Tags

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਮੂਹ ਸਿੱਖ ਕਮਿਊਨਟੀ ਨੂੰ ਖਾਲਸਾ ਸਾਜਨਾ ਦਿਵਸ ਦੀਆ ਵਧਾਈਆਂ ਦਿੱਤੀਆ ਗਈਆਂ। ਇਸ ਮੌਕੇ ਉਹਨਾਂ ਨੇ ਸਿੱਖ ਭਾਈਚਾਰੇ ਵੱਲੋਂ ਲੋੜਵੰਦਾਂ ਦੀ ਸਹਾਇਤਾ ਅਤੇ ਸਮਾਜ ਭਲਾਈ ਲਈ ਕੀਤੇ ਜਾਂਦੇ ਕੰਮਾਂ ਦਾ ਜ਼ਿਕਰ ਵੀ ਕੀਤਾ। ਇਸਤੋਂ ਇਲਾਵਾ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਐਮਪੀਪੀ ਨੀਨਾ ਟਾਂਗਰੀ ਵੱਲੋਂ ਵੀ ਖਾਲਸਾ ਸਾਜਨਾ ਦਿਵਸ ਦੀਆ ਵਧਾਈਆਂ ਦਿੱਤੀਆ ਗਈਆਂ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੋਰੋਨਾ ਦੀ ਮਹਾਮਾਰੀ ਨਾਲ ਨਜਿਠਣ ਲਈ ਜਿਥੇ ਕੈਨੇਡਾ ਸਰਕਾਰ ਪੂਰੀ ਤਰਾਂ ਸਰਗਰਮ ਹੈ ਉਥੇ ਹੀ ਸਿੱਖ ਕਮਿਊਨਿਟੀ ਦੇ ਲੋਕ ਵੀ ਹੋਰ ਕਮਿਊਨਿਟੀ ਦੇ ਲੋਕਾਂ ਦੀ ਤਰਾਂ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ।

ਲੰਗਰ ਲਗਾਏ ਜਾ ਰਹੇ ਹਨ। ਘਰ- ਘਰ ਲੋਕਾਂ ਤੱਕ ਜਰੂਰੀ ਵਸਤੂਆਂ ਪਹੁੰਚਦੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਸ ਔਖੀ ਘੜੀ ਵਿਚ ਕਿਸੇ ਨੂੰ ਦਿਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿਤਾ ਕਿ ਇਸ ਵਾਰ ਵਿਸਾਖੀ ਘਰ ਰਹਿ ਕੇ ਮਨਾਉਣੀ ਹੈ। ਇਸ ਮੌਕੇ ਪ੍ਰੀਮੀਅਰ ਫੋਰਡ ਨੇ ਵੀ ਸਿੱਖ ਕਮਿਊਨਟੀ ਵੱਲੋਂ ਲੋੜਵੰਦਾਂ ਦੀ ਕੀਤੀ ਜਾ ਰਹੀ ਸਹਾਇਤਾ ਦਾ ਜ਼ਿਕਰ ਵੀ ਕੀਤਾ।