ਕੋਰੋਨਾ ਕਾਰਨ ਮਰਿਆ ਵਿਅਕਤੀ ਤਾਂ ਵਰਤ ਗਿਆ ਹੋਰ ਹੀ ਭਾਣਾ, ਮਚ ਗਈ ਹਾਹਾਕਾਰ

Tags

ਇਕ ਪਾਸੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਾਰੇ ਵਰਗਾਂ ਦੇ ਲੋਕ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਹੇ ਹਨ, ਉਥੇ ਕੁਝ ਸ਼ਰਾ ਰਤੀ ਅਤੇ ਸ ਨ ਕੀ ਕਿਸਮ ਦੇ ਅਨਸਰ ਹਾਲੇ ਵੀ ਬਾਜ਼ ਨਹੀਂ ਆ ਰਹੇ। ਇਹੋ ਜਿਹਾ ਇਕ ਮਾਮਲਾ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਬਲਵੰਡਾ ਵਿਚ ਸਵੇਰ ਸਮੇਂ ਸਾਹਮਣੇ ਆਇਆ। ਇੱਥੇ ਪਿੰਡ ਦੇ ਗੁਰਦੁਆਰੇ ਦੇ ਸਾਹਮਣੇ ਪੈਂਦੇ ਘਰ ਵਿੱਚੋਂ ਤਬਲੀਗੀ ਮਰਕਜ਼ , ਨਿਜ਼ਾਮੂਦੀਨ ਦਿੱਲੀ ਨਾਲ ਜੋੜਦੀ ਸ਼ੱਕੀ ਚਿੱਠੀ ਪਰਿਵਾਰਕ ਮੈਂਬਰਾਂ ਨੂੰ ਮਿਲੀ। ਇਸ ਘਟਨਾ ਦੀ ਜਾਣਕਾਰੀ ਘਰ ਦੇ ਮਾਲਕ ਸ਼ਿੰਗਾਰਾ ਸਿੰਘ ਨੇ ਪਿੰਡ ਦੇ ਸਰਪੰਚ ਤੇ ਮੋਹਤਬਰਾਂ ਨੂੰ ਦਿੱਤੀ। ਇਸ ਪਿੱਛੋਂ ਡੀਐੱਸਪੀ ਵਿਪਨ ਕੁਮਾਰ ਅਮਲੇ ਫੈਲੇ ਸਮੇਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਘਟਨਾ ਵਾਲੇ ਘਰ ਤੇ ਪਰਿਵਾਰਰ ਜੀਆਂ ਤੋਂ ਗੰਭੀਰਤਾ ਨਾਲ ਪੁੱਛ ਪੜਤਾਲ ਕੀਤੀ।

ਜਿਸ ਮਗਰੋਂ ਥਾਣਾ ਭੈਣੀ ਮੀਆਂ ਖਾਂ ਦੇ ਐੱਸ ਐੱਚ ਓ ਇੰਸਪੈਕਟਰ ਸੁਦੇਸ਼ ਸ਼ਰਮਾ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਉੱਚ ਪੁਲਿਸ ਪੁਲਿਸ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸਾਸਨ ਨੂੰ ਇਤਲਾਹ ਕੀਤੀ। ਜਿਸ ਮਗਰੋਂ ਐਸਡੀਐਮ ਸਕੱਤਰ ਸਿੰਘ ਬੱਲ ਦੇ ਨਿਰਦੇਸ਼ਾਂ 'ਤੇ ਬੀ ਡੀ ਪੀ ਓ ਕਾਹਨੂੰਵਾਨ ਸੁਖਜਿੰਦਰ ਸਿੰਘ, ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਨੌਸ਼ਹਿਰਾ ਮੱਝਾ ਸਿੰਘ ਡਿਊਟੀ ਮੈਜਿਸਟਰੇਟ, ਐੱਸਡੀਓ ਅਮਰਦੀਪ ਸਿੰਘ ਨਾਗਰਾ ਤੇ ਸੁਰਿੰਦਰਜੀਤ ਸਿੰਘ ਮਾਨ ਮੌਕੇ 'ਤੇ ਪੁੱਜੇ। ਪਿੰਡ ਦੇ ਸਰਪੰਚ ਰਜਨੀਸ਼ ਸਿੰਘ ਤੇ ਹੋਰ ਮੋਹਤਬਰਾਂ ਨੇ ਇਸ ਅਜੀਬ ਜਿਹੀ ਚਿੱਠੀ ਦੀ ਸੂਚਨਾ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਨੂੰ ਦਿੱਤੀ।