ਅੱਧੀ ਰਾਤ ਨੂੰ ਪੁਲਿਸ ਮੁਲਾਜ਼ਮਾਂ ਨੇ ਘੇਰ ਲਈ ਆਪਣੀ ਹੀ ਮਹਿਲਾ ਪੁਲਿਸ ਮੁਲਾਜ਼ਮ

Tags

ਨਵਾਂਸ਼ਹਿਰ ਸਣੇ ਪੰਜਾਬ ਦੇ ਚਾਰ ਜਿਲ੍ਹੇ ਕੋਰੋਨਾ ਮੁਕਤ ਹੋ ਗਏ ਹਨ। ਨਵਾਂ ਸ਼ਹਿਰ ਤੋਂ ਕੋਰੋਨਾ ਦੀ ਸ਼ੁਰੂਆਤ ਹੋਈ ਸੀ। ਇੱਥੇ ਸਾਰੇ ਮਰੀਜ਼ ਠੀਕ ਹੋ ਗਏ ਹਨ। ਇਸ ਤੋਂ ਇਲਾਵਾ ਰੋਪੜ, ਮੋਗਾ ਤੇ ਫਾਜ਼ਿਲਕਾ ਵਿੱਚ ਵੀ ਹੁਣ ਕੋਈ ਵੀ ਕੋਰੋਨਾ ਮਰੀਜ਼ ਨਾ ਹੋਣ ਦੀ ਰਿਪੋਰਟ ਹੈ। ਇਸ ਤਰ੍ਹਾਂ ਇਹ ਪੰਜਾਬ ਦੇ ਕੋਰੋਨਾ ਮੁਕਤ ਜ਼ਿਲ੍ਹੇ ਬਣ ਗਏ ਹਨ। ਹੁਣ 35 ਦਿਨ ਬਾਅਦ ਨਵਾਂਸ਼ਹਿਰ 'ਚ ਇਕ ਵੀ ਮਾਮਲਾ ਨਹੀਂ ਹੈ। ਵੱਡੀ ਗੱਲ ਇਹ ਹੈ ਕਿ ਠੀਕ ਹੋਣ ਵਾਲੇ ਮਰੀਜ਼ਾਂ 'ਚ ਦੋ ਸਾਲ ਦੇ ਬੱਚੇ ਤੋਂ ਲੈਕੇ 73 ਸਾਲ ਦੇ ਬਜ਼ੁਰਗ ਵੀ ਸ਼ਾਮਲ ਹਨ। ਬੁੱਧਵਾਰ ਅੰਤਿਮ ਪੌਜ਼ਟਿਵ ਮਰੀਜ਼ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਸਨੂੰ ਵੀ ਘਰ ਭੇਜ ਦਿੱਤਾ ਗਿਆ।

ਰੋਪੜ ਦੇ ਪਿੰਡ ਚਤਾਮਲੀ ਦੀ ਮਹਿਲਾ ਸਰਪੰਚ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਰੋਪੜ ਜ਼ਿਲ੍ਹਾ ਵੀ ਕੋਰੋਨਾ ਮੁਕਤ ਹੋ ਗਿਆ ਹੈ। ਮਹਿਲਾ ਦਾ 16 ਸਾਲਾ ਬੇਟਾ ਵੀ ਸਿਹਤਮੰਦ ਹੋ ਗਿਆ ਹੈ। ਚਤਾਮਲੀ ਪਿੰਡ ਦੇ ਸਭ ਤੋਂ ਪਹਿਲੇ ਪੌਜ਼ਟਿਵ ਮੋਹਨ ਸਿੰਘ ਦੇ ਸੰਪਰਕ 'ਚ ਆਉਣ ਤੇ 16 ਸਾਲਾ ਬੇਟਾ ਤੇ ਸਰਪੰਚ ਪਤਨੀ ਵੀ ਪੌਜ਼ਟਿਵ ਹੋ ਗਏ ਸਨ। ਉਨ੍ਹਾਂ ਕਿਹਾ ਸਿਰਫ਼ ਸਾਵਧਾਨੀ, ਸਮਾਜਿਕ ਦੂਰੀ ਤੇ ਨਿਯਮਾਂ ਦਾ ਪਾਲਣ ਕਰਨਾ ਹੀ ਬਿਮਾਰੀ ਦਾ ਬਚਾਅ ਹੈ।