ਕੋਰੋਨਾਵਾਇਰਸ ਮਹਾਮਾਰੀ ਦੌਰਾਨ ਸਿਹਤ ਕਰਮਚਾਰੀ ਅੱਗੇ ਹੋ ਕਿ ਇਹ ਜੋਗ ਲੜ੍ਹ ਰਹੇ ਹਨ। ਐਸੇ ਵਿੱਚ ਡਾਕਟਰ ਅਤੇ ਨਰਸਾਂ ਜੋ ਲੋਕਾਂ ਦੀ ਸੇਵਾ ਵਿੱਚ ਹਨ ਆਪਣੇ ਘਰ ਪਰਿਵਾਰ ਨੂੰ ਸਮਾਂ ਨਹੀਂ ਦੇ ਪਾ ਰਹੇ। ਇਸ ਖਤਰਨਾਕ ਬਿਮਾਰੀ ਤੋਂ ਬਚਾਅ ਕਰਨ ਲਈ ਇਹ ਡਾਕਟਰ ਅਤੇ ਸਿਹਤ ਕਰਮਚਾਰੀ ਆਪਣੇ ਪਰਿਵਾਰ ਨੂੰ ਮਿਲ ਵੀ ਨਹੀਂ ਸਕਦੇ ਹਨ। ਡਾ. ਗੁਰਪਾਲ ਕਟਾਰੀਆ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਹਨ। ਨਵਾਂ ਸ਼ਹਿਰ ਪੰਜਾਬ 'ਚ ਕੋਰੋਨਵਾਇਰਸ ਦਾ ਹੌਟਸਪੌਟ ਹੈ। ਫਰੰਟ ਲਾਈਨ ਡਾਕਟਰ ਅਤੇ ਉਸ ਦੀ ਟੀਮ ਨਵਾਂ ਸ਼ਹਿਰ ਦੇ ਇਕੋਲੇਸ਼ਨ ਵਾਰਡ ਵਿੱਚ ਦਾਖਲ 18 ਸੰਕਰਮਿਤ ਮਰੀਜ਼ਾਂ ਦੀ ਦੇਖਭਾਲ ਕਰ ਰਹੀ ਹੈ।
ਡਾਕਟਰ ਕੋਲ ਹੁਣ ਬਹੁਤ ਘੱਟ ਸਮਾਂ ਹੈ ਕਿ ਉਹ 60 ਕਿਲੋਮੀਟਰ ਦੀ ਦੂਰੀ 'ਤੇ ਜਲੰਧਰ ਆਪਣੇ ਪਰਿਵਾਰ ਨੂੰ ਮਿਲਣ ਜਾਣ। ਉਹ ਫੋਨ ਤੇ ਸੰਪਰਕ ਵਿੱਚ ਰਹਿੰਦੇ ਹਨ ਪਰ ਆਖਰੀ, ਸੰਖੇਪ ਮੁਲਾਕਾਤ ਦੋ ਹਫ਼ਤੇ ਪਹਿਲਾਂ ਹੋਈ ਸੀ। ਡਾ. ਗੁਰਪਾਲ ਕਟਾਰੀਆ ਦੀ ਪਰਿਵਾਰ ਨਾਲ ਆਖਰੀ ਮੁਲਾਕਾਤ ਕੁਝ ਹੀ ਮਿੰਟਾਂ ਦੀ ਸੀ ਜਦੋਂ ਉਸਨੇ ਆਪਣੇ ਘਰ ਦੇ ਬਾਹਰ ਗੇਟ ਤੇ ਹੀ ਬੈਠ ਕੇ ਚਾਹ ਪੀਤੀ ਸੀ।