ਪੰਜਾਬੀ ਲੋਕ ਗਾਇਕੀ ਦੇ ਥੰਮ, ਤੂੰਬੀ ਦੇ ਬਾਦਸ਼ਾਹ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਪੰਜ ਬੇਟਿਆਂ ਵਿਚੋਂ ਵੱਡੇ ਸਪੁੱਤਰਕਰਤਾਰ ਚੰਦ ਯਮਲਾ ਦਾ ਦਿਹਾਂਤ ਹੋ ਗਿਆ ਹੈ।ਸਾਰੀ ਉਮਰ ਕਿਰਤ ਤੇ ਆਪਣੇ ਬਾਬਲ ਦੀ ਸੇਵਾ ‘ਚ ਰੁੱਝੇ ਰਹੇ ਕਰਤਾਰ ਚੰਦ ਦੇ ਸਪੁੱਤਰ ਤੇ ਪ੍ਰਸਿੱਧ ਲੋਕ ਗਾਇਕ ਸੁਰੇਸ਼ ਯਮਲਾ ਜੱਟ ਨੇ ਦੱਸਿਆ ਕਿ ਅੱਜ ਸ਼ਾਮੀਂ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ 23 ਮਾਰਚ 1952 ਨੂੰ ਲੁਧਿਆਣਾ ‘ਚ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਘਰ ਪੈਦਾ ਹੋਏ ਪਲੇਠੇ ਪੁੱਤਰ ਕਰਤਾਰ ਚੰਦ ਯਮਲਾ ਜੱਟ ਦਾ ਅੱਜ ਜਵਾਹਰ ਨਗਰ ਲੁਧਿਆਣਾ ਵਿਖੇ ਦਿਹਾਂਤ ਹੋ ਗਿਆ ਹੈ।
ਉਹ ਜਿਗਰ ਦੇ ਰੋਗ ਕਾਰਨ ਪਿਛਲੇ ਚਾਰ ਮਹੀਨਿਆਂ ਤੋਂ ਪੀੜਤ ਸਨ। ਇਸ ਦੌਰਾਨ ਕਰਤਾਰ ਚੰਦ ਯਮਲਾ ਜੱਟ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਹੈ ਕਿ ਕਰਤਾਰ ਚੰਦ , ਉਸਤਾਦ ਯਮਲਾ ਜੱਟ ਜੀ ਦਾ ਸਰਵਣ ਪੁੱਤਰ ਸੀ,ਜਿਸਨੇ ਮਰਦੇ ਦਮ ਤੱਕ ਯਮਲਾ ਜੱਟ ਦੀ ਕਲਾ ਜੋਤ ਜਗਦੀ ਰੱਖੀ।