ਭਾਈ ਨਿਰਮਲ ਸਿੰਘ ਖਾਲਸਾ ਜੀ ਪੁਰਾਣੀ ਵੀਡੀਉ ਵੇਖਕੇ ਰੋ ਪਓਗੇ

Tags

ਸਿੱਖ ਕੌਮ ਦੇ ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ ਜੀ ਖ਼ਾਲਸਾ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਸਿੱਖੀ ਦੇ ਪ੍ਰਚਾਰ ਵਿੱਚ ਵੱਡਾ ਯੋਗਦਾਨ ਰਿਹਾ ਹੈ। ਗੁਰਬਾਣੀ ਦੇ ਸੁਰਾਂ ਰਾਹੀਂ ਉਚਾਰਣ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਇਸ ਲਈ ਹੀ ਉਨ੍ਹਾਂ ਦਾ ਧਾਰਮਿਕ ਜਗਤ ਦੇ ਨਾਲ-ਨਾਲ ਸੰਗੀਤ ਜਗਤ ਵਿੱਚ ਵੀ ਵੱਡਾ ਸਨਮਾਨ ਸੀ। ਉਨ੍ਹਾਂ ਨੂੰ ਦੇਸ਼ ਦੇ ਵੱਕਾਰੀ ਐਵਾਰਡ ਪਦਮ ਸ੍ਰੀ ਨਾਲ ਨਵਾਜਿਆ ਗਿਆ ਸੀ। ਉਨੀ ਦਿਨੀਂ ਰੇਡੀਓ ਦਾ ਜ਼ਮਾਨਾ ਸੀ ਤੇ ਆਪ ਰੋਜ ਸ਼ਾਮ ਪਾਕਿਸਤਾਨ ਦੇ ਸਟੇਸ਼ਨ ਤੋਂ ਸੰਗੀਤ ਸੁਣਦੇ। ਉਨ੍ਹਾਂ ਦੀ ਇੱਛਾ ਸੀ ਕਿ ਇਸ ਖੇਤਰ ਵਿੱਚ ਅੱਗੇ ਵੱਧਿਆ ਜਾਵੇ। ਘਰ ਦੇ ਹਾਲਾਤ ਬਹੁਤੇ ਚੰਗੇ ਨਾ ਹੋਣ ਕਰਕੇ ਕਿਸੇ ਨੇ ਹਾਮੀ ਨਾ ਭਰੀ।

ਜ਼ਿਆਦਾ ਜਿੱਦ ਕਰਨ 'ਤੇ ਆਪ ਜੀ ਦੀ ਮਾਤਾ ਨੇ ਆਪਣੀ ਮੁੰਦਰੀ ਆਪ ਨੂੰ ਦਿੱਤੀ ਜੋ ਉਨ੍ਹਾਂ ਵੇਲਿਆਂ ‘ਚ 30 ਰੁਪਏ ਦੀ ਵਿਕੀ। ਇਸ ਮਗਰੋਂ ਆਪ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ ਜਿੱਥੇ ਆਪ ਨੇ ਸੰਗੀਤ ਦੀ ਤਾਲੀਮ ਲੈਣ ਲਈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਅਪਲਾਈ ਕੀਤਾ। ਭਾਈ ਨਿਰਮਲ ਸਿੰਘ ਖਾਲਸਾ ਨੂੰ ਤਾਂ ਸਭ ਜਾਣਦੇ ਸਨ ਪਰ ਉਨ੍ਹਾਂ ਦੇ ਮੁੱਢਲੇ ਜੀਵਨ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਉਹ ਅੱਤ ਦੀ ਗਰੀਬੀ ਵਿੱਚੋਂ ਉੱਠ ਕੇ ਪਦਮਸ੍ਰੀ ਤੱਕ ਪਹੁੰਚੇ ਸੀ। 1952 ਵਿੱਚ ਜਨਮੇ ਭਾਈ ਨਿਰਮਲ ਸਿੰਘ ਦਾ ਪਰਿਵਾਰ ਪਾਕਿਸਤਾਨ ਤੋਂ ਭਾਰਤ ਆਇਆ ਸੀ। ਇੱਥੇ ਰੁਜਗਾਰ ਦਾ ਕੋਈ ਸਾਧਨ ਨਾ ਹੋਣ ਕਾਰਨ ਆਪ ਨੂੰ ਜੋ ਜ਼ਮੀਨ ਅਲਾਟ ਹੋਈ, ਉੱਥੇ ਪਿਤਾ ਨੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਬਹੁਤ ਲੰਮਾ ਸਮਾਂ ਆਪ ਨੇ ਪਿਤਾ ਨਾਲ ਖੇਤੀਬਾੜੀ ਵਿੱਚ ਹੱਥ ਵੰਡਾਇਆ।