ਕੋਰੋਨਾ ਵਾਇਰਸ ਨੇ ਦੁਨੀਆ ਭਰ ‘ਚ ਹਾਹਾਕਾਰ ਮਚਾ ਰੱਖੀ ਹੈ । ਦੁਨੀਆ ਭਰ ਦੀ ਰਫ਼ਤਾਰ ਥੰਮ ਗਈ ਹੈ । ਪਰ ਅਜਿਹੇ ਬਹੁਤ ਸਾਰੇ ਲੋਕ ਨੇ ਜੋ ਇਸ ਮੁਸ਼ਕਿਲ ਸਮੇਂ ‘ਚ ਆਪਣੀ ਸੇਵਾਵਾਂ ਜਾਨ ਤਲੀ ‘ਤੇ ਰੱਖ ਕੇ ਨਿਭਾ ਰਹੇ ਨੇ ਭਾਵੇਂ ਉਹ ਪੁਲਿਸ ਹੋਵੇ ਜਾਂ ਫਿਰ ਡਾਕਟਰ, ਨਰਸਾਂ, ਸਫਾਈ ਕਰਮਚਾਰੀ ਤੇ ਹੋਰ ਲੋਕ ਭਲਾਈ ਵਾਲੀ ਸੰਸਥਾਵਾਂ ਹੋਣ । ਪਿਛਲੇ ਦਿਨੀ ਕੁਝ ਸ਼ਰਾਰਤੀ ਅੰਸਰਾਂ ਨੇ ਟਿਕ-ਟੌਕ ਤੇ ਇੱਕ ਵੀਡੀਓ ਬਣਾ ਕੇ ਪੋਸਟ ਕਰ ਦਿੱਤੀ ਕਿ ਹਰਭਜਨ ਮਾਨ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹਰਭਜਨ ਮਾਨ ਬਿਲਕੁਲ ਤੰਦਰੁਸਤ ਹਨ ਅਤੇ ਉਨ੍ਹਾਂ ਨੇ ਲਾਈਵ ਹੋ ਇਸ ਸੰਬੰਧੀ ਜਾਣਕਾਰੀ ਵੀ ਦਿੱਤੀ।
ਅਜਿਹੇ ‘ਚ ਜਿੱਥੇ ਸਭ ਕੁਝ ਬੰਦ ਹੈ ਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਸਹਾਇਤਾ ਪਹੁੰਚਾਣ ਲਈ ਪਾਇਲਟ ਵੀ ਆਪਣੀ ਸੇਵਾਵਾਂ ਨਿਭਾ ਰਹੇ ਨੇ । ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਭਰਾ ਲਈ ਭਾਵੁਕ ਪੋਸਟ ਪਾਉਂਦੇ ਹੋਏ ਫੋਟੋ ਸ਼ੇਅਰ ਕੀਤੀ ਹੈ । ਹਰਭਜਨ ਮਾਨ ਨੇ ਕੈਪਸ਼ਨ ਦੇ ਰਾਹੀਂ ਦੱਸਿਆ ਹੈ ਕਿ ਇਸ ਮੁਸ਼ਕਿਲ ਸਮੇਂ ‘ਚ ਜਿੱਥੇ ਬਹੁਤ ਸਾਰੇ ਲੋਕਾਂ ਆਪਣੀ ਸੇਵਾਵਾਂ ਨਿਭਾ ਰਹੇ ਨੇ ਤੇ ਮੇਰਾ ਭਰਾ ਗੁਰਸੇਵਕ ਵੀ ਆਪਣੀ ਜ਼ਿੰਮੇਵਾਰੀ ਪੂਰੀ ਜਾਬਾਜ਼ੀ ਦੇ ਨਾਲ ਨਿਭਾ ਰਿਹਾ ਹੈ । ਉਹ ਇਸ ਸਮੇਂ ਸ਼ੰਘਾਈ, ਚੀਨ ‘ਚ ਹੈ ਤੇ ਦੁਨੀਆ ਭਰ ਤੋਂ ਕੈਨੇਡਾ ਨੂੰ ਜਿਹੜੀ ਜ਼ਰੂਰੀ ਚੀਜ਼ਾਂ ਚਾਹੀਦੀ ਨੇ ਉਹ ਪਹੁੰਚਾਉਣ ‘ਚ ਮਦਦ ਕਰ ਰਿਹਾ ਹੈ ।