ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਇਰਸ ਵਿਰੁੱਧ ਜੰ ਗ ’ਚ ਇਹ ਪਹਿਲਾ ਗੇੜ ਹੈ। ਵਾਇਰਸ ਨੂੰ ਕਮਜ਼ੋਰ ਪੈਂਦਾ ਵੇਖ ਕੇ ਜੇ ਲੌਕਡਾਊਨ ਖੁੱਲ੍ਹਦਾ ਵੀ ਹੈ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ, ਤਾਂ ਵਾਇਰਸ ਮੁੜ ਸਰਗਰਮ ਹੋ ਸਕਦਾ ਹੈ ਤੇ ਮੁੜ ਤੋਂ ਲੱਖਾਂ ਲੋਕ ਇਸ ਦੀ ਲਪੇਟ ’ਚ ਆ ਸਕਦੇ ਹਨ। ਕੋਰੋਨਾ ਵਾਇਰਸ ਨਾਲ ਜੂਝ ਰਹੀ ਤੇ ਸਮਾਜਕ ਦੂਰੀ (ਸੋਸ਼ਲ ਡਿਸਟੈਂਸਿੰਗ) ਦੀ ਪਾਲਣਾ ਕਰ ਰਹੀ ਦੁਨੀਆ ਨੂੰ ਆਉਣ ਵਾਲੇ ਦੋ ਹੋਰ ਸਾਲ ਭਾਵ 2022 ਤੱਕ ਇਸ ਨਿਯਮ ਦੀ ਪਾਲਣਾ ਕਰਨੀ ਹੋਵੇਗੀ। ਅਮਰੀਕਾ ਦੀ ਹਾਵਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਅਧਿਐਨ ਬੀਤੇ ਦਿਨੀਂ ਸਾਇੰਸ ਜਰਨਲ ’ਚ ਪ੍ਰਕਾਸ਼ਿਤ ਹੋਇਆ ਹੈ।
ਹਾਰਵਰਡ ਯੂਨੀਵਰਸਿਟੀ ਦੇ ਟੀਐੱਚ ਚੈਨ ਸਕੂਲ ਆਫ਼ ਪਬਲਿਕ ਹੈਲਥ ਦੇ ਵਿਗਿਆਨੀਆਂ ਨੂੰ ਇਸ ਗੱਲ ਦਾ ਖ਼ਦਸ਼ਾ ਹੈ ਕਿ ਲਾਪਰਵਾਹੀ ਹੋਈ, ਤਾਂ ਵਾਇਰਸ ਤੇ ਵਧੇਰੇ ਘਾਤਕ ਤੇ ਜਾਨਲੇਵਾ ਰੂਪ ਧਾਰਨ ਕਰ ਲਵੇਗਾ। ਵਿਗਿਆਨੀਆਂ ਦਾ ਮੰਨਣਾ ਹੈ ਕਿ ਵਾਇਰਸ ਇਨਫ਼ਲੂਐਂਜ਼ਾ ਦੇ ਤੌਰ ’ਤੇ ਦੁਨੀਆ ਭਰ ’ਚ ਰਹੇ। ਇਸ ਆਧਾਰ ’ਤੇ ਘੱਟੋ–ਘੱਟ ਮੌਜੂਦਾ ਹਾਲਾਤ ਨੂੰ ਵੇਖਦਿਆਂ 20 ਹਫ਼ਤੇ ਭਾਵ 140 ਦਿਨਾਂ ਤੱਕ ਹਰ ਹਾਲ ’ਚ ਸਾਵਧਾਨੀ ਵਰਤਣੀ ਹੋਵੇਗੀ। ਸਾਰਸ ਵੇਲੇ ਵੀ ਇੰਝ ਹੀ ਹੋਇਆ ਸੀ। ਖੋਜਕਾਰਾਂ ਨੇ ਕੰਪਿਊਟਰ ਮਾਡਲ ਰਾਹੀਂ ਵੇਖਿਆ ਹੈ ਕਿ ਸਮਾਜਕ ਦੂਰੀ ਦੀ ਸਖ਼ਤੀ ਨਾਲ ਪਾਲਣਾ ਹੋਵੇਗੀ, ਤਦ ਹੀ ਵਾਇਰਸ ਨੂੰ ਮੁੜ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਅਜਿਹੇ ਨਤੀਜੇ 2003 ’ਚ ਫੈਲੇ ਸਾਰਸ–ਸੀਓਵੀ–1 ’ਚ ਵੀ ਵੇਖਣ ਨੂੰ ਮਿਲਿਆ ਸੀ।
WHO ਅਨੁਸਾਰ ਦੋ ਹਫ਼ਤਿਆਂ ਦੇ ਸਮੇਂ ’ਚ ਵਾਇਰਸ ਦੀ ਲਾਗ ਦੇ ਨਵੇਂ ਜੋਖਮ ਪਛਾਣੇ ਜਾ ਸਕਣਗੇ। ਵਿਗਿਆਨੀਆਂ ਦਾ ਮੰਨਣਾ ਹੈ ਕਿ ਕੋਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਨੂੰ 2022 ਤੱਕ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਸਖ਼ਤੀ ਨਾਲ ਕਰਨੀ ਹੋਵੇਗੀ ਜਾਂ ਜਦੋਂ ਤੱਕ ਇਸ ਦੀ ਵੈਕਸੀਨ ਨਹੀਂ ਬਣ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ ਇਸ ਮੁਲਾਂਕਣ ਤੋਂ ਬਾਅਦ ਹੀ ਪਾਬੰਦੀਆਂ ’ਚ ਢਿੱਲ ਕਰਨੀ ਚਾਹੀਦੀ ਹੈ। ਨਵੀਂ ਰਣਨੀਤੀ ਜਾਰੀ ਕਰਦਿਆਂ ਉਸ ਨੇ ਕਿਹਾ ਕਿ ਇਸ ਵੇਲੇ ਵਿਸ਼ਵ ਅਹਿਮ ਮੋੜ ਉੱਤੇ ਖੜ੍ਹਾ ਹੈ।

ਮ ਹਾਮਾ ਰੀ ਦੀ ਰਫ਼ਤਾਰ ਤੇ ਵਿਆਪਕਤਾ ਨੂੰ ਵੇਖਦਿਆਂ ਫ਼ੈਸਲੇ ਲੈਣੇ ਚਾਹੀਦੇ ਹਨ। ਛੂਤ ਤੋਂ ਪ੍ਰਭਾਵਿਤ ਕਈ ਦੇਸ਼ਾਂ ਨੇ ਲੌਕਡਾਊਨ ਲਾਇਆ ਹੈ, ਉਹ ਹੁਣ ਇਸ ਨੂੰ ਹਟਾਉਣ ’ਤੇ ਆਮ ਜਨ–ਜੀਵਨ ਆਮ ਵਰਗਾ ਕਰਨ ਉੱਤੇ ਵਿਚਾਰ ਕਰ ਰਹੇ ਹਨ।ਲੌਕਡਾਊਨ ਕਾਰਨ ਕੋਰੋਨਾ ਵਾਇਰਸ ਨੂੰ ਰੋਕਣ ’ਚ ਕੀ ਸਫ਼ਲਤਾ ਮਿਲੀ ਹੈ। ਇਸ ਦਾ ਮੁਲਾਂਕਣ ਕਰਨ ਲਈ ਦੋ ਹਫ਼ਤਿਆਂ ਦੀ ਉਡੀਕ ਕਰਨ ਦਾ ਸੁਝਾਅ ਵਿਸ਼ਵ ਸਿਹਤ ਸੰਗਠਨ ਨੇ ਦਿੱਤਾ ਹੈ।