ਸਿਮਰਜੀਤ ਬੈਂਸ ਨੇ ਰਿਲੀਜ਼ ਕੀਤਾ ਹੋਸ਼ ਉਡਾਊ ਆਡੀਓ

Tags

ਬੈਂਸ ਨੇ ਮੀਡੀਆ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਪਿਛਲੇ ਦਿਨ ਹੋਏ ਹ ਮ ਲੇ ਨੂੰ "ਪੁਲਿਸ ਦੀ ਸਖ਼ਤੀ ਵਿ ਰੁੱ ਧ ਜਨਤਕ ਪ੍ਰ ਤੀਕ੍ਰਿ ਆ" ਕਰਾਰ ਦਿੱਤਾ ਸੀ। ਹਮਲੇ ‘ਚ ਏਐਸਆਈ ਹਰਜੀਤ ਸਿੰਘ ਦਾ ਹੱਥ ਕੱ ਟਿ ਆ ਗਿਆ ਸੀ। ਉਸ ਨੂੰ ਕੱਲ੍ਹ ਤਕਰੀਬਨ ਸਾਢੇ 7 ਘੰਟੇ ਦੀ ਪਲਾਸਟਿਕ ਸਰਜਰੀ ਤੋਂ ਬਾਅਦ ਜੋੜਿਆ ਗਿਆ। ਹੁਣ ਸੂਬੇ ਦੇ ਮੰਤਰੀਆਂ ਨੇ ਮੰਗ ਕੀਤੀ ਕਿ ਬੈਂਸ ‘ਤੇ ਮ ਹਾ ਮਾ ਰੀ ਰੋਗ ਐਕਟ, 1897 ਅਤੇ ਰਾਸ਼ਟਰੀ ਆ ਫ਼ ਤ ਪ੍ਰਬੰਧਨ ਐਕਟ 2005 ਦੇ ਨਾਲ-ਨਾਲ ਆਈਪੀਸੀ ਦੀਆਂ ਵੱਖ-ਵੱਖ ਧਾ ਰਾਵਾਂ ਤਹਿਤ ਮੁ ਕੱਦ ਮਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਇਹ ਸਮਾਂ ਇਕਜੁੱਟ ਹੋ ਕੇ ਮ ਹਾ ਮਾ ਰੀ ਨਾਲ ਲੜਨ ਤੇ ਬਹਾਦਰ ਯੋਧਿਆਂ ਦਾ ਸਮਰਥਨ ਕਰਨ ਦਾ ਹੈ ਜੋ ਆਪਣੀ ਜਾ ਨ ਨੂੰ ਖ਼ ਤ ਰੇ ‘ਚ ਪਾ ਕੇ ਸਾਨੂੰ ਬਚਾਉਣ ਲਈ ਲੜ ਰਹੇ ਹਨ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ, "ਇਹ ਸਾਡੇ ਪੁਲਿਸ ਮੁਲਾਜ਼ਮਾਂ ਵੱਲੋਂ ਡਿਊਟੀ ਦੌਰਾਨ ਕੀਤੀਆਂ ਜਾਂਦੀਆਂ ਮਹਾਨ ਕੁਰ ਬਾ ਨੀ ਆਂ ਦਾ ਨਿਰਾਦਰ ਹੈ ਤੇ ਇਸ ਦੀ ਸਾਰਿਆਂ ਨੂੰ ਨਿੰ ਦਿ ਆ ਕਰਨੀ ਚਾਹੀਦੀ ਹੈ।" ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ ਤੇ ਅਰੁਨਾ ਚੌਧਰੀ ਨੇ ਬੈਂਸ ਦੀਆਂ ਟਿੱ ਪ ਣੀਆਂ ਦੀ ਨਿੰਦਾ ਕੀਤੀ।