ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਾਫ ਦਿਖ ਰਹੇ ਨੇ ਬਰਫ ਵਾਲੇ ਪਹਾੜ, ਦੇਖੋ ਤਸਵੀਰਾਂ

Tags

ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿਚ ਪੂਰੀ ਤਰ੍ਹਾਂ ਲਾਕ ਡਾਊਨ ਹੈ, ਜਿਸ ਕਾਰਨ ਜਿੱਥੇ ਸੜਕਾਂ ’ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ, ਉਥੇ ਹੀ ਕਾਰਖਾਨਿਆਂ, ਫੈਕਟਰੀਆਂ ਅਤੇ ਹਰ ਤਰ੍ਹਾਂ ਦੀਆਂ ਉਦਯੋਗਿਕ ਇਕਾਈਆਂ ਨੂੰ ਬੰਦ ਕਰਨ ਕਰਕੇ ਪ੍ਰਦੂਸ਼ਣ ਹੌਲੀ-ਹੌਲੀ ਖਤਮ ਹੋ ਰਿਹਾ ਹੈ।
ਇਸ ਦਾ ਅਸਰ ਦੇਸ਼ ਦੇ ਕਈ ਸੂਬਿਆਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਬਰਫ ਨਾਲ ਲੱਦੇ ਪਹਾੜ ਨਜ਼ਰ ਆਉਣ ਦਾ ਨਜ਼ਾਰਾ ਸਿਰਫ ਜਲੰਧਰ ’ਚ ਹੀ ਨਹੀਂ ਨਜ਼ਰ ਆ ਰਿਹਾ ਸਗੋਂ ਕਪੂਰਥਲਾ, ਲੁਧਿਆਣਾ, ਮੋਹਾਲੀ ਅਤੇ ਚੰਡੀਗੜ੍ਹ ਤੋਂ ਇਲਾਵਾ ਪੰਜਾਬ ’ਚ ਹੋਰ ਵੀ ਕਈ ਥਾਵਾਂ ’ਤੇ ਇਹ ਨਜ਼ਰਾ ਸਾਫ ਦੇਖਣ ਨੂੰ ਮਿਲ ਰਿਹਾ ਹੈ।
ਚੀਨ ਤੋਂ ਸ਼ੁਰੂ ਹੋਈ ਇਸ ਮਹਾਮਾਰੀ ਨੇ ਭਾਵੇਂ ਮਨੁੱਖ ਨੂੰ ਘਰਾਂ ਵਿਚ ਕੈਦ ਕਰ ਦਿੱਤਾ ਹੈ ਪਰ ਕੁਦਰਤ ਅਤੇ ਪੰਛੀ ਸਾਫ ਵਾਤਾਵਰਣ ਦਾ ਪੂਰਾ ਅਨੰਦ ਮਾਣ ਰਹੇ ਹਨ। ਲੋਕ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਜਿੱਥੇ ਪਹਾੜਾਂ ਦੀਆਂ ਤਸਵੀਰਾਂ ਖਿੱਚ ਰਹੇ ਹਨ, ਉਥੇ ਹੀ ਸੋਸ਼ਲ ਮੀਡੀਆ ’ਤੇ ਇਹ ਨਜ਼ਾਰਾ ਖੂਬ ਵਾਇਰਲ ਹੋ ਰਿਹਾ ਹੈ।
ਪ੍ਰਦੂਸ਼ਣ ਘਟਣ ਕਾਰਨ ਜਲੰਧਰ ਵਿਚ 200-250 ਕਿਲੋਮੀਟਰ ਦੂਰ ਹਿਮਾਚਲ ਦੇ ਅਸਮਾਨ ਛੂੰਹਦੇ ਬਰਫ ਨਾਲ ਲੱਦੇ ਪਹਾੜ ਵੀ ਨਜ਼ਰ ਆਉਣ ਲੱਗੇ ਹਨ। ਇਹ ਬਰਫ ਨਾਲ ਲੱਦੇ ਪਹਾੜ ਸ਼ਿਵਾਲਿਕ ਅਤੇ ਹਿਮਾਲਿਆ ਪਰਬਤ ਦੇ ਦੱਸੇ ਜਾ ਰਹੇ ਹਨ।