ਹੁਣ ਇਸ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ! ਪੂਰਾ ਪਰਿਵਾਰ ਆਈਸੋਲੇਸ਼ਨ 'ਚ ਬੰਦ

Tags

ਮੁਕਤਸਰ ਜ਼ਿਲ੍ਹੇ ਵਿੱਚ ਮਲੋਟ ਸ਼ਹਿਰ ਦੇ ਸਥਾਨਕ ਪੁੱਡਾ ਕਾਲੋਨੀ ਦਾ ਵਾਸੀ ਡਾਕਟਰ ਜੋ ਬੀਤੇ ਦਿਨੀਂ ਕੈਨੇਡਾ ਤੋਂ ਆਇਆ ਸੀ ਕੋਰੋਨਾ ਲੱਛਣ ਪਾਏ ਜਾਣ ਤੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ.ਐਮ.ਓ ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦੀ ਜਾਂਚ ਰਿਪੋਰਟ ਪਟਿਆਲੇ ਭੇਜ ਦਿੱਤੀ ਹੈ, ਉਸ ਤੋਂ ਬਾਅਦ ਹੀ ਸਥਿਤੀ ਸਾਫ਼ ਹੋਵੇਗੀ। ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਅੱਜ ਵਧ ਕੇ 1585 ਹੋ ਗਈ ਹੈ। ਇਨ੍ਹਾਂ ਚੋਂ 35 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 148 ਲੋਕ ਠੀਕ ਹੋ ਚੁੱਕੇ ਹਨ। ਸਭ ਤੋਂ ਵੱਧ ਮਾਮਲੇ, ਮਹਾਰਾਸ਼ਟਰ, ਕੇਰਲ ਅਤੇ ਤਾਮਿਲਨਾਡੂ ਦੇ ਹਨ। ਮੰਗਲਵਾਰ ਨੂੰ ਮਹਾਰਾਸ਼ਟਰ ‘ਚ ਕੋਵਿਡ-19 ਦੇ 72 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਸੂਬੇ ‘ਚ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ 302 ਹੋ ਗਈ।

ਸਿਹਤ ਮੰਤਰਾਲੇ ਨੇ ਕਿਹਾ ਕਿ ਸੰਕਰਮਣ ਨੂੰ ਰੋਕਣ ਲਈ ਲਾਗੂ ਕੀਤੇ ਗਏ ਦੇਸ਼ ਵਿਆਪੀ ਲੌਕਡਾਊਨ ਦੀ ਪਾਲਣਾ ਨਾ ਕਰਨ ਕਾਰਨ ਮਾਮਲੇ ਵਧ ਰਹੇ ਹਨ। ਇਨ੍ਹਾਂ ਦੇ ਨਾਲ ਸੰਕਰਮਣ ਵਾਲੇ ਇਲਾਕਿਆਂ ‘ਚ ਵੀ ਵਾਧਾ ਹੋ ਰਿਹਾ ਹੈ। ਕਰਨਾਟਕ ‘ਚ 101, ਉੱਤਰ ਪ੍ਰਦੇਸ਼ ‘ਚ 10, ਦਿੱਲੀ ਵਿਚ, 97, ਰਾਜਸਥਾਨ ਵਿਚ 93, ਤੇਲੰਗਾਨਾ ‘ਚ 92, ਗੁਜਰਾਤ ‘ਚ 74, ਜੰਮੂ-ਕਸ਼ਮੀਰ ‘ਚ 55, ਹਰਿਆਣੇ ‘ਚ 43, ਪੰਜਾਬ ‘ਚ 41, ਆਂਧਰਾ ਪ੍ਰਦੇਸ਼ ‘ਚ 40, ਪੱਛਮੀ ਬੰਗਾਲ ਵਿੱਚ 27, ਬਿਹਾਰ ਵਿੱਚ 21, ਚੰਡੀਗੜ੍ਹ ਵਿੱਚ 15, ਲੱਦਾਖ ਵਿੱਚ 13, ਅੰਡੇਮਾਨ ਅਤੇ ਨਿਕੋਬਾਰ ਵਿੱਚ 10, ਛੱਤੀਸਗੜ੍ਹ ਵਿੱਚ 8, ਉਤਰਾਖੰਡ ਵਿੱਚ 7, ਗੋਆ ਵਿੱਚ 5, ਹਿਮਾਚਲ ਪ੍ਰਦੇਸ਼, ਓਡੀਸ਼ਾ, ਅਸਾਮ, ਝਾਰਖੰਡ ਵਿੱਚ 3 ਤੇ ਮਨੀਪੁਰ, ਮਿਜ਼ੋਰਮ, ਪੁਡੂਚੇਰੀ ‘ਚ ਇੱਕ-ਇੱਕ ਵਿਅਕਤੀ ਕੋਰੋਨਾਵਾਇਰਸ ਨਾਲ ਸੰਕਰਮਿਤ ਹੈ।