ਅੱਜ ਹੀ ਇਸ ਜ਼ਿਲ੍ਹੇ ਦੇ 8 ਕੋਰੋਨਾ ਮਰੀਜ਼ ਹੋਏ ਠੀਕ, ਸਵੇਰੇ ਸਵੇਰੇ ਭੇਜੇ ਘਰ

Tags

ਪੰਜਾਬ ਵਿਚ ਕੋਰੋਨਾ ਵਾਇਰਸ ਦੇ ਵਧਦੀ ਗਿਣਤੀ ਦੀਆਂ ਖਬਰਾਂ ਵਿਚਾਲੇ ਮੋਹਾਲੀ ਤੋਂ ਇਕ ਰਾਹਤ ਭਰੀ ਖਬਰ ਆਈ ਹੈ। ਕੋਰੋਨਾਵਾਇਰਸ ਹੌਟਸਪੋਟ ਬਣੇ ਜ਼ਿਲ੍ਹਾ ਮੁਹਾਲੀ ਤੋਂ ਰਾਹਤ ਭਰੀ ਖਬਰ ਸਹਮਣੇ ਆਈ ਹੈ। ਮੁਹਾਲੀ ਦਾ ਪਿੰਡ ਜਗਤਪੁਰਾ ਜਿਸ ਨੂੰ ਮਹਾਮਾਰੀ ਦੇ ਕਾਰਨ ਸੀਲ ਕੀਤਾ ਹੋਇਆ ਹੈ, ਤੋਂ ਅੱਠ ਮਰੀਜ਼ ਸਿਹਤਯਾਬ ਹੋ ਗਏ ਹਨ। ਇਹ ਅੱਠਾਂ ਮਰੀਜ਼ਾਂ ਨੂੰ ਐਤਵਾਰ ਸਵੇਰੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਸਿਹਤਯਾਬ ਹੋਏ ਅੱਠਾਂ ਮਰੀਜਾਂ ਦੀ ਕੋਵਿਡ-19 ਟੈਸਟ ਰਿਪੋਰਟ ਦੋਨੋਂ ਵਾਰ ਨੈਗੇਟਿਵ ਆਈ ਹੈ।

ਇਸ ਵਕਤ ਜ਼ਿਲ੍ਹਾ ਮੁਹਾਲੀ 'ਚ ਕੁੱਲ 63 ਕੇਸ ਹਨ ਜਿਨ੍ਹਾਂ ਵਿੱਚੋਂ 22 ਮਰੀਜ਼ ਕੋਰੋਨਾ ਨੂੰ ਮਾਤ ਦੇ ਕਿ ਸਿਹਤਮੰਦ ਹੋ ਚੁੱਕੇ ਹਨ। ਹਾਲੇ ਵੀ 39 ਮਰੀਜ਼ ਕੋਰੋਨਾ ਨਾਲ ਜੰਗ ਲੜ ਰਹੇ ਹਨ ਤੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 313 ਹੋ ਗਈ ਹੈ। ਇਨ੍ਹਾਂ ਵਿੱਚੋਂ 18 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਲੰਧਰ ਵਿੱਚ ਮਰੀਜ਼ਾਂ ਦੀ ਗਿਣਤੀ 69 ਜੋ ਕਿ ਸਭ ਤੋਂ ਵੱਧ ਹੈ। ਦੂਸਰੇ ਨੰਬਰ ਤੇ ਮੋਹਾਲੀ ਹੈ ਜਿੱਥੇ 63 ਕੇਸ ਹਨ ਇਸਦੇ ਨਾਲ ਹੀ ਪਟਿਆਲਾ 61 ਕੇਸਾਂ ਨਾਲ ਤੀਸਰੇ ਨੰਬਰ ’ਤੇ ਹੈ।