ਹੁਣ 7 ਦਿਨਾਂ ਵਿੱਚ ਠੀਕ ਹੋਣਗੇ ਕੋਰੋਨਾ ਦੇ ਮਰੀਜ਼, ਪੰਜਾਬ ਵਿੱਚ ਆ ਗਈ ਨਵੀਂ ਤਕਨੀਕ

Tags

ਕੋਰੋਨਾ ਵਾਇਰਸ ਨਾਲ ਠੀਕ ਹੋ ਚੁੱਕੇ ਮਰੀਜ਼ਾਂ ਦੇ ਖ਼ੂਨ ਪਲਾਜ਼ਮਾ ਨਾਲ ਹੁਣ ਇਸ ਬਿਮਾਰੀ ਨਾਲ ਪੀੜਤ ਦੂਜੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਖ਼ੂਨ ਪਲਾਜ਼ਮਾ ਨਾਲ ਇਸ ਬਿਮਾਰੀ ਵਾਲੇ ਮਰੀਜ਼ਾਂ ਦੇ ਇਲਾਜ ਦੇ ਟ੍ਰਾਈਲ ਨੂੰ ਮਨਜੂਰੀ ਦਿੱਤੀ ਹੈ।ਪ੍ਰੋਫੈਸਰ ਨਵਲ ਵਿਕਰਮ ਦੇ ਅਨੁਸਾਰ ਕਿਸੇ ਮਰੀਜ਼ ਦੇ ਸਰੀਰ 'ਚੋਂ ਪਲਾਜ਼ਮਾ (ਐਂਟੀਬਾਡੀਜ਼) ਉਸ ਦੇ ਠੀਕ ਹੋਣ ਦੇ 14 ਦਿਨ ਬਾਅਦ ਹੀ ਲਿਆ ਜਾ ਸਕਦਾ ਹੈ ਅਤੇ ਉਸ ਮਰੀਜ਼ ਦਾ ਕੋਰੋਨਾ ਟੈਸਟ ਇੱਕ ਵਾਰ ਨਹੀਂ, ਸਗੋਂ ਦੋ ਵਾਰ ਕੀਤਾ ਜਾਵੇਗਾ।

ਇੰਨਾ ਹੀ ਨਹੀਂ, ਠੀਕ ਹੋਏ ਮਰੀਜ਼ ਦਾ ਅਲੀਜ਼ਾ ਟੈਸਟ ਵੀ ਕੀਤਾ ਜਾਵੇਗਾ, ਤਾਕਿ ਪਤਾ ਲੱਗ ਸਕੇ ਕਿ ਉਸ ਦੇ ਸਰੀਰ 'ਚ ਐਂਟੀਬਾਡੀਜ਼ ਦੀ ਮਾਤਰਾ ਕਿੰਨੀ ਹੈ। ਇਸ ਤੋਂ ਇਲਾਵਾ ਪਲਾਜ਼ਮਾ ਦੇਣ ਵਾਲੇ ਵਿਅਕਤੀ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ ਕਿ ਉਸ ਨੂੰ ਕੋਈ ਹੋਰ ਬਿਮਾਰੀ ਤਾਂ ਨਹੀਂ ਹੈ। ਏਮਜ਼ ਦੇ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਨਵਲ ਵਿਕਰਮ ਨੇ ਕਿਹਾ ਕਿ ਕੋਰੋਨਾ ਤੋਂ ਪੀੜਤ 4 ਲੋਕਾਂ ਦਾ ਇਲਾਜ ਉਸ ਵਿਅਕਤੀ ਦੇ ਖ਼ੂਨ ਨਾਲ ਕੀਤਾ ਜਾ ਸਕਦਾ ਹੈ, ਜੋ ਕੋਰੋਨਾ ਨਾਲ ਠੀਕ ਹੋ ਚੁੱਕੇ ਹਨ।