ਇਸ ਜਗ੍ਹਾ ਇੱਕੋ ਪਰਿਵਾਰ ਦੇ 7 ਜਣੇ ਮਿਲੇ ਕੋਰੋਨਾ ਪਾਜ਼ਟਿਵ

Tags

ਪੰਚਕੂਲਾ ਦੇ ਸੈਕਟਰ 15 ’ਚ ਅੱਜ ਇੱਕੋ ਪਰਿਵਾਰ ਦੇ ਸੱਤ ਮੈਂਬਰ ਕੋਰੋਨਾ–ਪਾਜ਼ਿਟਿਵ ਪਾਏ ਗਏ ਹਨ। ਕੱਲ੍ਹ ਪਹਿਲਾਂ ਇਸੇ ਪਰਿਵਾਰ ਦੀ ਸਿਰਫ਼ ਇੱਕ ਔਰਤ ਦੇ ਪਾਜ਼ਿਟਿਵ ਹੋਣ ਦੀ ਖ਼ਬਰ ਆਈ ਸੀ ਪਰ ਹੁਣ ਇਸ ਸਾਰੇ ਪਰਿਵਾਰ ਦੇ ਇਸ ਘਾ ਤ ਕ ਵਾਇਰਸ ਦੀ ਲਾਗ ਦੀ ਲਪੇਟ ’ਚ ਆਉਣ ਦੀ ਖ਼ਬਰ ਆ ਗਈ ਹੈ। ਇੰਝ ਇਸ ਜ਼ਿਲ੍ਹੇ ’ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਮੋਹਾਲੀ ਜ਼ਿਲ੍ਹੇ ’ਚ ਡੇਰਾ ਬੱਸੀ ਲਾਗਲੇ ਪਿੰਡ ਜਵਾਹਰਪੁਰ ’ਚ ਕੋਰੋਨਾ–ਮਰੀਜ਼ਾਂ ਦੀ ਗਿਣਤੀ 37 ਹੈ। ਪੰਜਾਬ ’ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 191 ਹੈ।

ਚੰਡੀਗੜ੍ਹ ’ਚ ਹੁਣ ਤੱਕ ਕੋਰੋਨਾ ਵਾਇਰਸ ਦੇ 21 ਤੇ ਮੋਹਾਲੀ ਜ਼ਿਲ੍ਹੇ ’ਚ 54 ਮਾਮਲੇ ਸਾਹਮਣੇ ਆ ਚੁੱਕੇ ਹਨ। ਇੰਝ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ – ਤਿਕੜੀ ਸ਼ਹਿਰ (ਟ੍ਰਾਇ–ਸਿਟੀ) ’ਚ ਹੁਣ ਤੱਕ ਕੋਰੋਨਾ ਦੇ ਕੁੱਲ 84 ਮਾਮਲੇ ਸਾਹਮਣੇ ਆ ਚੁੱਕੇ ਹਨ।ਪਟਿਆਲਾ ’ਚ ਕੱਲ੍ਹ ਉਸ 50 ਸਾਲਾ ਵਿਅਕਤੀ ਦੀ ਪਤਨੀ ਤੇ ਦੋ ਪੁੱਤਰ ਵੀ ਕੋਰੋਨਾ–ਪਾਜ਼ਿਟਿਵ ਪਾਏ ਗਏ ਸਨ, ਜਿਸ ਦਾ ਟੈਸਟ ਮੰਗਲਵਾਰ ਨੂੰ ਪਾਜ਼ਿਟਿਵ ਆਇਆ ਸੀ। ਪਠਾਨਕੋਟ ’ਚ ਉਸ ਔਰਤ ਦਾ ਪਤੀ ਵੀ ਕੱਲ੍ਹ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ, ਜਿਹੜੀ ਸੁਜਾਨਪੁਰ ਦੇ ਕੋਰੋਨਾ–ਪਾਜ਼ਿਟਿਵ ਪਰਿਵਾਰ ਦੇ ਘਰ ’ਚ ਕੰਮ ਕਰਦੀ ਸੀ। ਪਠਾਨਕੋਟ ’ਚ ਕੱਲ੍ਹ ਹੀ ਇੱਕ ਹੋਰ ਪਾਜ਼ਿਟਿਵ ਮਰੀਜ਼ ਸਾਹਮਣੇ ਆਇਆ ਸੀ, ਜੋ ਇੱਕ ਆਟੋ ਡਰਾਇਵਰ ਹੈ।

ਇਸ ਦੌਰਾਨ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ’ਚ ਕੋਰੋਨਾ ਮਰੀਜ਼ਾਂ ਲਈ ਆਈਸੋਲੇਸ਼ਨ ਵਾਰਡ ਸ਼ੁਰੂ ਹੋ ਗਿਆ ਹੈ। ਇੱਥੇ ਤਿੰਨ ਨਵੇਂ ਮਰੀਜ਼ਾਂ ਨੂੰ ਸ਼ਿਫ਼ਟ ਕੀਤਾ ਗਿਆ ਹੈ। ਪਹਿਲਾਂ ਉਨ੍ਹਾਂ ਨੂੰ ਘਰ ਅੰਦਰ ਹੀ ਕੁਆਰੰਟੀਨ ਕੀਤਾ ਜਾ ਰਿਹਾ ਸੀ।ਕੱਲ੍ਹ ਛੇਵਾਂ ਕੇਸ ਸੰਗਰੂਰ ਤੋਂ ਸਾਹਮਣੇ ਆਇਆ ਸੀ, ਜੋ ਅਸਲ ’ਚ ਤਬਲੀਗੀ ਜਮਾਤ ਦੇ ਇੱਕ ਮੈਂਬਰ ਦੇ ਸੰਪਰਕ ’ਚ ਰਿਹਾ ਸੀ। ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਹਿਲਾਂ ਪਾਜ਼ਿਟਿਵ ਪਾਏ ਗਏ 50 ਸਾਲਾ ਵਿਅਕਤੀ ਦੇ ਸੰਪਰਕ ’ਚ ਰਹੇ ਅੱਠ ਹੋਰ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ਤੇ ਹਾਲੇ ਉਨ੍ਹਾਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ।