ਹੁਣੇ ਹੁਣੇ ਪੰਜਾਬ ਤੋਂ ਆਈ ਵੱਡੀ ਖਬਰ, ਅੱਜ ਹੀ 3 ਹੋਰ ਆਏ ਕੋਰੋਨਾ ਦੇ ਮਰੀਜ਼

Tags

ਪੰਜਾਬ ਦੇ ਜ਼ਿਲ੍ਹਾ ਮੁਹਾਲੀ 'ਚ ਕੋਰੋਨਾ ਦੇ ਤਿੰਨ ਹੋਰ ਪੌਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਸੂਬੇ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 45 ਹੋ ਗਈ ਹੈ। ਦੋ ਮਾਮਲੇ ਮੁਹਾਲੀ ਦੇ ਫੇਸ 9 ਤੋਂ ਸਾਹਮਣੇ ਆਏ ਹਨ ਤੇ ਇੱਕ ਕੇਸ ਜਗਤਪੁਰਾ ਤੋਂ ਹੈ। ਲੁਧਿਆਣਾ ਦੇ ਅਮਰਪੁਰਾ ਵਿੱਚ ਕੋਰੋਨਾ ਦੀ ਸ਼ਿਕਾਰ ਹੋਈ 42 ਸਾਲਾ ਮਹਿਲਾ ਦੀ ਗੁਆਂਢਣ ਵੀ ਕੋਰੋਨਾ ਪੌਜ਼ੇਟਿਵ ਪਾਈ ਗਈ ਹੈ। ਹੁਣ ਤੱਕ ਲੁਧਿਆਣਾ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਤਿੰਨ ਮਰੀਜ਼ ਸਾਹਮਣੇ ਆ ਚੁੱਕੇ ਹਨ। ਤਾਜ਼ਾ ਮਾਮਲੇ ਵਿੱਚ ਮਹਿਲਾ ਦੀ ਉਮਰ 70 ਸਾਲ ਦੱਸੀ ਜਾਂਦੀ ਹੈ।

ਸਿਹਤ ਵਿਭਾਗ ਵੱਲੋਂ ਰਜਿੰਦਰਾ ਹਸਪਤਾਲ ਵਿੱਚ ਮੰਗਲਵਾਰ ਨੂੰ ਭੇਜੇ ਗਏ ਨਮੂਨਿਆਂ ਦੀ ਮੁੱਢਲੀ ਜਾਂਚ ਵਿੱਚ ਮਹਿਲਾ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਮਿਲੀ ਸੀ। ਸਿਵਲ ਸਰਜਨ ਰਾਜੇਸ਼ ਬੱਗਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੈਨੇਡਾ ਤੋਂ ਆਏ ਇੱਕ ਜੋੜੇ ਦੇ ਸੰਪਰਕ 'ਚ ਆਈ ਇੱਕ 76 ਸਾਲਾ ਮਹਿਲਾ ਤੇ ਜੋੜੇ ਦਾ 10 ਸਾਲਾ ਬੱਚਾ ਕੋਰੋਨਾ ਪੌਜ਼ੇਟਿਵ ਪਾਏ ਗਏ। ਇਸ ਦੇ ਨਾਲ ਹੀ ਜਗਤਪੁਰਾ ਦਾ 55 ਸਾਲਾ ਬਜ਼ੁਰਗ ਜਿਸ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ, ਵੀ ਕੋਰੋਨਾ ਪੌਜ਼ੇਟਿਵ ਪਾਇਆ ਗਿਆ।