ਸਾਹਮਣੇ ਆਓ ਨਹੀਂ ਤਾਂ ਹੋਊ ਪਰਚਾ ਦਰਜ, ਪੰਜਾਬ ਸਰਕਾਰ ਨੇ ਦਿੱਤਾ 24 ਘੰਟਿਆਂ ਦਾ ਅਲਟੀਮੇਟਮ

Tags

ਪੰਜਾਬ ਸਰਕਾਰ ਨੇ ਤਬਲੀਗੀ ਜਮਾਤ ਦੇ ਲੁਕੇ ਹੋਏ ਮੈਂਬਰਾਂ ਨੂੰ 24 ਘੰਟੇ ਦਾ ਸਮਾਂ ਦਿੱਤਾ ਹੈ ਜੋ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ‘ਚ ਸ਼ਾਮਲ ਹੋਏ ਸੀ। ਪੰਜਾਬ ਸਿਹਤ ਮੰਤਰਾਲੇ ਨੇ ਕਿਹਾ ਕਿ 24 ਘੰਟਿਆਂ ਦੇ ਅੰਦਰ-ਅੰਦਰ ਉਹ ਖੁਦ ਅੱਗੇ ਆ ਕੇ ਨਜ਼ਦੀਕੀ ਥਾਣੇ ‘ਚ ਆਪਣੀ ਹਾਜ਼ਰੀ ਦਰਜ ਕਰਵਾਉਣ ਨਹੀਂ ਤਾਂ ਉਨ੍ਹਾਂ ਖਿਲਾਫ ਅਪਰਾਧਕ ਕੇਸ ਦਾਇਰ ਕੀਤਾ ਜਾਵੇਗਾ। ਇਸ ਮੁੱਦੇ ਦੀ ਸੰਵੇਦਨਸ਼ੀਲਤਾ ਦਾ ਖਿਆਲ ਰੱਖਦਿਆਂ, ਤਬਲੀਗੀ ਜਮਾਤ ਦੇ ਬਾਕੀ ਲੋਕਾਂ ਨੂੰ ਇਸ ਬਿਮਾਰੀ ਨੂੰ ਦੇਸ਼ ਵਿੱਚੋਂ ਖ਼ਤਮ ਕਰਨ ਲਈ ਟੈਸਟ ਲਈ ਸਾਹਮਣੇ ਆਉਣ ਤੇ ਪੰਜਾਬ ਸਰਕਾਰ ਦਾ ਸਾਥ ਦੇਣ ਲਈ ਕਿਹਾ ਗਿਆ ਹੈ। ਨਿਜ਼ਾਮੂਦੀਨ ਤੋਂ ਪੰਜਾਬ ‘ਚ ਤਕਰੀਬਨ ਤਬਲੀਗੀ ਜਮਾਤ ਦੇ 467 ਵਰਕਰ ਆਏ ਸੀ।

ਬੁਲਾਰੇ ਨੇ ਰਿਪੋਰਟਾਂ ਦਾ ਹਵਾਲਾ ਦਿੱਤਾ ਕਿ ਤਬਲੀਗੀ ਜਮਾਤ ਦਾ ਮਰਕਜ਼ ਕੋਵਿਡ-19 ਸਕਾਰਾਤਮਕ ਮਰੀਜ਼ਾਂ ਦਾ ਮੁੱਖ ਸਥਾਨ ਬਣ ਕੇ ਸਾਹਮਣੇ ਆਇਆ ਸੀ, ਬਾਅਦ ‘ਚ ਤਬਲੀਗੀ ਜਮਾਤ ਦੇ ਲੋਕਾਂ ‘ਚ ਕਈ ਸਕਾਰਾਤਮਕ ਮਾਮਲਿਆਂ ਦੀ ਪੁਸ਼ਟੀ ਹੋਈ।  ਪੁਲਿਸ ਨੇ ਹੁਣ ਤੱਕ 445 ਜਮਾਤੀਆਂ ਦਾ ਪਤਾ ਲਾਇਆ ਹੈ, ਜਿਨ੍ਹਾਂ ਵਿੱਚੋਂ 22 ਦੀ ਭਾਲ ਕੀਤੀ ਜਾ ਸਕੀ ਹੈ। ਇਨ੍ਹਾਂ ਵਿੱਚੋਂ 350 ਦਾ ਨਮੂਨਾ ਇਕੱਤਰ ਕੀਤਾ ਗਿਆ ਸੀ ਤੇ ਟੈਸਟ ਕੀਤੇ ਗਏ। ਦੱਸ ਦਈਏ ਕਿ ਇਨ੍ਹਾਂ ਚੋਂ 12 ਸਕਾਰਾਤਮਕ ਤੇ 111 ਨਕਾਰਾਤਮਕ ਪਾਏ ਗਏ। ਸਰਕਾਰ ਦੇ ਬੁਲਾਰੇ ਨੇ ਕਿਹਾ, ਬਾਕੀ 227 ਦੇ ਨਤੀਜਿਆਂ ਦਾ ਇੰਤਜ਼ਾਰ ਹੈ।