ਕੋਰੋਨਾ ਨੂੰ ਲੈ ਕੇ ਵੱਖ ਵੱਖ ਜ਼ੋਨਾਂ ਵਿੱਚ ਵੰਡੇ ਪੰਜਾਬ ਦੇ 22 ਜ਼ਿਲ੍ਹੇ, ਦੋਖੋ ਤੁਹਾਡਾ ਜ਼ਿਲ੍ਹਾ ਕਿਹੜੇ ਜ਼ੋਨ ਵਿੱਚ ਹੈ

Tags

ਕੋਰੋਨਾ ਵਾਇਰਸ ਕਾਰਨ ਕੇਂਦਰ ਸਰਕਾਰ ਵੱਲੋਂ 3 ਮਈ ਤੱਕ ਵਧਾਏ ਗਏ ਲੌਕਡਾਊਨ ਸਬੰਧੀ ਬੁੱਧਵਾਰ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਪੰਜਾਬ ਸੂਬੇ ਦੇ 22 ਜ਼ਿਲ੍ਹਿਆਂ ਨੂੰ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ਮੁਤਾਬਿਕ 3 ਜ਼ੋਨਾਂ ਵਿੱਚ ਵੰਡ ਦਿੱਤਾ ਗਿਆ ਹੈ। ਇਹ ਤਿੰਨ ਜ਼ੋਨ ਨੇ ਰੈੱਡ ਜ਼ੋਨ, ਔਰੇਂਜ ਜ਼ੋਨ ਅਤੇ ਗਰੀਨ ਜ਼ੋਨ। ਮੋਹਾਲੀ, ਜਲੰਧਰ, ਪਠਾਨਕੋਟ ਅਤੇ ਨਵਾਂਸ਼ਹਿਰ ਰੈੱਡ ਜ਼ੋਨ ਵਿੱਚ ਸ਼ਾਮਿਲ ਕਰ ਦਿੱਤੇ ਗਏ ਹਨ। ਔਰੇਂਜ ਜ਼ੋਨ ਵਿੱਚ ਅੰਮ੍ਰਿਤਸਰ, ਫਰੀਦਕੋਟ, ਮੋਗਾ, ਬਰਨਾਲਾ, ਮੁਕਤਸਰ, ਗੁਰਦਾਸਪੁਰ, ਸੰਗਰੂਰ, ਲੁਧਿਆਣਾ, ਪਟਿਆਲਾ, ਫਤਹਿਗੜ੍ਹ ਸਾਹਿਬ, ਰੋਪੜ, ਹੁਸ਼ਿਆਰਪੁਰ, ਕਪੂਰਥਲਾ ਅਤੇ ਮਾਨਸਾ ਹਨ।

ਤਰਨਤਾਰਨ, ਬਠਿੰਡਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਨੂੰ ਗਰੀਨ ਜ਼ੋਨ ਵਿੱਚ ਪਾਇਆ ਗਿਆ ਹੈ ਜਿਨ੍ਹਾਂ ਵਿੱਚ ਅਜੇ ਤੱਕ ਕੋਈ ਵੀ ਕੋਰੋਨਾ ਦਾ ਮਰੀਜ਼ ਨਹੀਂ ਪਾਇਆ ਗਿਆ। ਦੱਸ ਦਈਏ ਕਿ ਰੈੱਡ ਜ਼ੋਨ ਵਿੱਚ 4 ਜ਼ਿਲ੍ਹੇ ਹਨ ਜਿਨ੍ਹਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਔਰੇਜ਼ ਜ਼ੋਨ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਰੈੱਡ ਜ਼ੋਨ ਵਾਲੇ ਜ਼ਿਲ੍ਹਿਆਂ ਨਾਲੋਂ ਕਾਫੀ ਘੱਟ ਹੈ।