ਕੋਰੋਨਾਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਉਨ ਹੈ। ਪਹਿਲਾਂ ਇਹ ਲੌਕਡਾਉਨ 14 ਅਪ੍ਰੈਲ ਤੱਕ ਸੀ ਜਿਸ ਨੂੰ ਹੁਣ ਅੱਗੇ ਵਧਾ ਕੇ 3 ਮਈ ਤੱਕ ਕਰ ਦਿੱਤਾ ਗਿਆ ਹੈ ਪਰ ਪ੍ਰਧਾਨ ਮੰਤਰੀ ਮੋਦੀ ਨੇ ਲੌਕਡਾਉਨ ਦੀ ਮਿਆਦ ਵਧਾਉਣ ਦਾ ਐਲਾਨ ਕਰਦੇ ਸਮੇਂ ਇਹ ਵੀ ਕਿਹਾ ਸੀ ਕਿ 20 ਅਪ੍ਰੈਲ ਤੋਂ ਬਾਅਦ ਕੁਝ ਇੱਕ ਚੀਜ਼ਾਂ 'ਚ ਰਾਹਤ ਦਿੱਤੀ ਜਾਵੇਗੀ। ਆਓ ਜਾਣਦੇ ਹਾਂ ਕਿਹੜੀਆਂ ਸੇਵਾਵਾਂ ਹਨ ਜਿਨ੍ਹਾਂ 'ਚ ਰਾਹਤ ਮਿਲੇਗੀ। ਸਿਹਤ ਮੰਤਰਾਲੇ ਨੇ ਕੋਰੋਨਾਵਾਇਰਸ ਸੰਕਰਮਣ ਦੇ ਪ੍ਰਕੋਪ ਦੇ ਅਧਾਰ 'ਤੇ ਦੇਸ਼ ਦੇ ਜ਼ਿਲ੍ਹਿਆਂ ਨੂੰ ਤਿੰਨ ਜ਼ੋਨ 'ਚ ਵੰਡਿਆ ਹੈ। ਇਨ੍ਹਾਂ ਤਿੰਨ ਜ਼ੋਨਾਂ ਨੂੰ ਲਾਲ, ਸੰਤਰੀ ਤੇ ਹਰੇ ਜ਼ੋਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਲਾਲ ਯਾਨੀ ਰੈੱਡ ਜ਼ੋਨ 'ਚ ਦੇਸ਼ ਦੇ 170 ਜ਼ਿਲ੍ਹੇ ਸ਼ਾਮਲ ਹਨ।
ਇਸ ਵਿੱਚ ਪੰਜਾਬ ਦੇ ਚਾਰ ਜ਼ਿਲ੍ਹੇ ਸ਼ਾਮਲ ਹਨ। ਇਸ ਤੋਂ ਇਲਾਵਾ ਚਾਰ ਹੋਰ ਜ਼ਿਲ੍ਹੇ ਕਲੱਸਟਰ ਵਾਲੇ ਹੌਟਸਪੌਟ ਹਨ। 207 ਜ਼ਿਲ੍ਹਿਆਂ ਨੂੰ ਸੰਤਰੀ ਜ਼ੋਨ 'ਚ ਰੱਖਿਆ ਗਿਆ ਹੈ। ਇਸ ਵਿੱਚ ਪੰਜਾਬ ਦੇ ਨੌਂ ਜ਼ਿਲ੍ਹੇ ਸ਼ਾਮਲ ਹਨ।ਪੰਜਾਬ ਦੇ ਕੁੱਲ 17 ਜ਼ਿਲ੍ਹੇ ਲਾਲ ਤੇ ਸੰਤਰੀ ਜ਼ੋਨ 'ਚ ਸ਼ਾਮਲ ਹਨ। ਜਦਕਿ ਪੰਜ ਜ਼ਿਲ੍ਹੇ ਹਰੇ ਜ਼ੋਨ 'ਚ ਸ਼ਾਮਲ ਹਨ। ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵੀ ਰੈੱਡ ਜ਼ੋਨ ਵਿੱਚ ਸ਼ਾਮਲ ਹੈ। ਸਿਹਤ ਮੰਤਰਾਲੇ ਨੇ ਰੈੱਡ ਜ਼ੋਨ ਵਿੱਚ ਵਾਇਰਸ ਦੇ ਅਧਾਰ ਤੇ ਜ਼ਿਲ੍ਹਿਆਂ ਨੂੰ ਅੱਗੇ ਵੀ ਦੋ ਹਿੱਸਿਆਂ ਵਿੱਚ ਵੰਡਿਆ ਹੈ। ਪਹਿਲੀ ਸ਼੍ਰੇਣੀ ਵਿੱਚ ਉਹ ਜ਼ਿਲ੍ਹੇ ਹਨ ਜਿੱਥੇ ਵੱਧ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ, ਜਦੋਂਕਿ ਦੂਜੀ ਸ਼੍ਰੇਣੀ ਵਿੱਚ ਉਹ ਜ਼ਿਲ੍ਹੇ ਹਨ ਜਿੱਥੇ ਸੰਕਰਮਣ ਉੱਤੇ ਥੋੜ੍ਹਾ ਕੰਟਰੋਲ ਹੈ।
ਓਰੇਂਜ ਜ਼ੋਨ ਵਿੱਚ, ਅਜਿਹੇ ਜ਼ਿਲ੍ਹੇ ਹਨ ਜਿਥੇ ਬਹੁਤ ਘੱਟ ਵਾਇਰਸ ਹੁੰਦਾ ਹੈ, ਪਰ ਇੱਥੇ ਪੂਰੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਪੰਜਾਬ ਦੇ ਮੁਹਾਲੀ ਵਿੱਚ ਸਭ ਤੋਂ ਵੱਧ 56 ਕੇਸ ਰਿਪੋਰਟ ਹੋਏ ਹਨ। ਇਸ ਤੋਂ ਬਾਅਦ ਜਲੰਧਰ ਵਿੱਚ 25, ਪਠਾਨਕੋਟ ਵਿੱਚ 24 ਤੇ ਨਵਾਂ ਸ਼ਹਿਰ ਵਿੱਚ 19 ਮਾਮਲੇ ਸਾਹਮਣੇ ਆਏ ਹਨ।