ਨਵਜੋਤ ਸਿੱਧੂ ਦੀ ਕਰਫਿਊ ਦੇ 10ਵੇਂ ਦਿਨ ਧਮਾਕੇਦਾਰ ਐਂਟਰੀ, ਬਾਹਰ ਆ ਕੇ ਕਰਤਾ ਵੱਡਾ ਐਲਾਨ

Tags

ਕੋਵਿਡ-19 ਕਾਰਨ ਕੌਮੀ ਪੱਧਰ ’ਤੇ ਜਾਰੀ ਲਾਕਡਾਊਨ ਦੌਰਾਨ ਪੰਜਾਬ ਦੀ ਮੌਜੂਦਾ ਸਰਕਾਰ ਚ ਸਾਬਕਾ ਕੈਬਨਿਟ ਮੰਤਰੀ ਰਹਿ ਚੁਕੇ ਅਤੇ ਅੰਮ੍ਰਿਤਸਰ (ਇਸਟ) ਤੋਂ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੱਜ 31 ਮਾਰਚ ਨੂੰ ਆਪਣੇ ਹਲਕੇ ਚ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ। ਇਸ ਮੌਕੇ ਕਈ ਸਥਾਨਕ ਲੋਕ ਨਵਜੋਤ ਸਿੰਘ ਸਿੱਧੂ ਦੀ ਇਕ ਝਲਕ ਦੇਖਣ ਲਈ ਬੇਤਾਬ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨੇ ਆਪਣੇ ਹਲਕੇ ਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਸਬੰਧੀ ਜਾਰੀ ਕੰਮਾਂ ਦਾ ਵੀ ਜਾਇਜ਼ਾ ਲਿਆ ਤੇ ਸਥਾਨਕ ਪੱਤਰਕਾਰਾਂ ਵਲੋਂ ਪੁੱਛੇ ਗਏ ਕਈ ਸਵਾਲਾਂ ਦਾ ਜਵਾਬ ਦਿੰਦਿਆਂ ਲੋਕਾਂ ਦੀ ਸੇਵਾ ਕਰਨ ਨੂੰ ਲੈ ਕੇ ਆਪਣੇ ਵਿਚਾਰ ਵੀ ਸਾਂਝੇ ਕੀਤੇ।

ਇਸ ਮੌਕੇ ਉਨ੍ਹਾਂ ਨਾਲ ਸੁਰੱਖਿਆ ਮੁਲਾਜ਼ਮ, ਸਥਾਨਕ ਪੁਲਿਸ ਅਫਸਰ ਤੇ ਹੋਰਨਾਂ ਕਈ ਸਾਥੀ ਹਾਜ਼ਰ ਸਨ। ਕੋਰੋਨਾ ਵਾਇਰਸ ਦੀ ਜੰਗ 'ਚ ਦੇਸ਼ ਇੱਕ ਬਹੁਤ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ। ਬਾਲੀਵੁੱਡ ਸਿਤਾਰਿਆਂ ਤੋਂ ਬਾਅਦ ਹੁਣ ਕ੍ਰਿਕਟਰ ਵੀ ਦੇਸ਼ ਦੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਇਸ ਮਾਹੌਲ ਦੇ ਮੱਦੇਨਜ਼ਰ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਪ੍ਰਧਾਨ ਮੰਤਰੀ ਕੇਅਰ ਫੰਡ ਨੂੰ 52 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ।