ਆਸਟ੍ਰੇਲੀਆ ਦੇ ਖੋਜਕਾਰਾਂ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੋਰੋਨਾਵਾਇਰਸ ਦੀ ਇਨਫੈਕਸ਼ਨ ਦਾ ਇਲਾਜ ਕਰਨ ਵਿਚ ਕਾਰਗਾਰ 2 ਦਵਾਈਆਂ ‘ਐਚ. ਆਈ. ਵੀ. ਅਤੇ ਮਲੇਰੀਆ ਰੋਕੂ’ ਦਾ ਪਤਾ ਲੱਗਾ ਲਿਆ ਹੈ। ਕੁਇਨਸਲੈਂਡ ਯੂਨੀਵਰਸਿਟੀ ਦੇ ਕਲੀਨਿਕਲ ਖੋਜ ਕੇਂਦਰ ਦੇ ਨਿਦੇਸ਼ਕ ਡੇਵਿਡ ਪੈਟਰਸਨ ਨੇ ਦੱਸਿਆ ਕਿ 2 ਦਵਾਈਆਂ ਨੂੰ ਟੈਸਟ ਟਿਊਬ ਵਿਚ ਕੋਰੋਨਾਵਾਇਰਸ ਨੂੰ ਰੋਕਣ ਲਈ ਇਸਤੇਮਾਲ ਕੀਤਾ ਗਿਆ ਅਤੇ ਇਹ ਕਾਰਗਰ ਹੈ ਅਤੇ ਇਨਸਾਨਾਂ ‘ਤੇ ਪ੍ਰੀਖਣ ਲਈ ਤਿਆਰ ਹੈ। ਰਾਇਲ ਬਿ੍ਰਸਬੇਨ ਐਂਡ ਵੀਮੈਂਸ ਹਸਪਤਾਲ ਵਿਚ ਸੰਚਾਰੀ ਬੀਮਾਰੀ ਦੇ ਡਾਕਟਰ ਪੈਟਰਸਨ ਨੇ ਆਖਿਆ ਕਿ ਇਹ ਸੰਭਾਵਿਤ ਪ੍ਰ ਭਾ ਵੀ ਇਲਾਜ ਹੈ।
ਇਲਾਜ ਦੇ ਆਖਿਰ ਵਿਚ ਪਾਇਆ ਗਿਆ ਕਿ ਮਰੀਜ਼ ਦੇ ਸਰੀਰ ਵਿਚ ਕੋਰੋਨਾਵਾਇਰਸ ਦੀ ਇਨਫੈਕਸ਼ਨ ਦਾ ਕੋਈ ਸੰਕੇਤ ਤੱਕ ਨਹੀਂ ਹੈ।ਉਨ੍ਹਾਂ ਅੱਗੇ ਆਖਿਆ ਕਿ ਇਸ ਸਮੇਂ ਅਸੀਂ ਪੂਰੇ ਆਸਟ੍ਰੇਲੀਆ ਵਿਚ 50 ਹਸਪਤਾਲਾਂ ਵਿਚ ਵੱਡੇ ਪੈਮਾਨੇ ‘ਤੇ ਦਵਾਈਆਂ ਦਾ ਇਨਸਾਨਾਂ ‘ਤੇ ਪ੍ਰੀਖਣ ਕਰਨਾ ਚਾਹੁੰਦੇ ਹਾਂ ਤਾਂ ਜੋ ਹੋਰ ਦਵਾਈਆਂ ਦੇ ਨਾਲ ਇਨ੍ਹਾਂ 2 ਦਵਾਈਆਂ ਦੇ ਸੁਮੇਲ ਦੀ ਤੁਲਨਾ ਕੀਤੀ ਜਾ ਸਕੇ। ਪੈਟਰਸਨ ਨੇ ਆਖਿਆ ਕਿ ਕੁਝ ਮਰੀਜ਼ਾਂ ‘ਤੇ ਕੋਰੋਨਾਵਾਇਰਸ ਦੀ ਇਸ ਦਵਾਈ ਦਾ ਬਹੁਤ ਹੀ ਸਕਾਰਾਤਮਕ ਅਸਰ ਹੋਇਆ ਹੈ, ਹਾਲਾਂਕਿ ਇਸ ਦਾ ਕੰਟਰੋਲ ਹਾਲਾਤ ਜਾਂ ਤੁਲਨਾਤਮਕ ਆਧਾਰ ‘ਤੇ ਪ੍ਰੀਖਣ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਦਵਾਈ ਟੈਬਲੈੱਟ ਦੇ ਰੂਪ ਵਿਚ ਹੈ ਅਤੇ ਮਰੀਜ਼ ਨੂੰ ਖਿਲਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਵਾਈਆਂ ਵਿਚ ਇਕ ਐਚ. ਆਈ. ਵੀ. ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਦਵਾਈ ਹੈ ਅਤੇ ਦੂਜੀ ਮਲੇਰੀਆ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਕੋਲੋਰੋਕਵੀਨ ਹੈ। ਪੈਟਰਸਨ ਨੇ ਦੱਸਿਆ ਕਿ ਇਨ੍ਹਾਂ ਦਵਾਈਆਂ ਦਾ ਇਸਤੇਮਾਲ ਆਸਟ੍ਰੇਲੀਆ ਵਿਚ ਪੀ ਡ਼ ਤ ਮਰੀਜ਼ਾਂ ‘ਤੇ ਕੀਤਾ ਗਿਆ ਅਤੇ ਪਾਇਆ ਗਿਆ ਕਿ ਉਸ ਵਿਚ ਵਾਇਰਸ ਪੂਰੀ ਤਰ੍ਹਾਂ ਨਾਲ ਗਾ ਇ ਬ ਹੋ ਗਿਆ।