ਡਾ. ਗਾਂਧੀ ਹੋ ਗਿਆ ਗਰਮ, ਕਹਿੰਦਾ ਸਾਰੇ ਅਕਾਲੀ ਕਾਂਗਰਸੀ ਖਾਂਦੇ ਆ ਕਾਲੀ

Tags

ਦਿੱਲੀ ਵਿਚ ਵਾਪਸੀ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਨਜ਼ਰਾਂ ਹੁਣ ਪੰਜਾਬ 'ਤੇ ਟਿੱਕੀਆਂ ਹੋਈਆਂ ਹਨ। ਪਾਰਟੀ ਨੇ ਜਰਨੈਲ ਸਿੰਘ ਹੱਥ ਪੰਜਾਬ ਦੀ ਕਮਾਨ ਸੌਂਪ ਕੇ ਸਿੱਖ ਪੱਤਾ ਖੇਡਣ ਦੇ ਨਾਲ-ਨਾਲ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵੀ ਸ਼ੁਰੂ ਕਰ ਦਿਤੀ ਹੈ। ਪੰਜਾਬ ਵਿਚ ਆਉਣ ਵਾਲੇ ਚੁਣਾਵੀਂ ਮੌਸਮ ਦੌਰਾਨ ਬਹੁਤੇ ਆਗੂਆਂ ਨੇ ਅਪਣੀ ਅਪਣੀ ਰਣਨੀਤੀ ਜ਼ਾਹਰ ਕਰਨੀ ਸ਼ੁਰੂ ਕਰ ਦਿਤੀ ਹੈ। ਇਨ੍ਹਾਂ ਵਿਚ ਆਮ ਆਦਮੀ ਪਾਰਟੀ ਵਿਚੋਂ ਕਿਨਾਰਾ ਕਰ ਚੁੱਕੇ ਦਿਗਜ਼ ਆਗੂ ਡਾ. ਧਰਮਵੀਰ ਗਾਂਧੀ ਵੀ ਸ਼ਾਮਲ ਹਨ। ਇਸ ਦਾ ਐਲਾਨ ਖੁਦ ਜਰਨੈਲ ਸਿੰਘ ਅਪਣੀ ਨਿਯੁਕਤੀ ਤੋਂ ਤੁਰਤ ਬਾਅਦ ਕਰ ਚੁੱਕੇ ਹਨ।

ਪਰ ਰੁੱਸਿਆਂ ਨੂੰ ਮਨਾਉਣ ਦੀਆਂ ਉਨ੍ਹਾਂ ਦੀਆਂ ਰਾਹਾਂ ਇੰਨੀਆਂ ਅਸਾਨ ਵੀ ਨਹੀਂ, ਜਿੰਨਾਂ ਦਿੱਲੀ ਦੇ ਚੋਣ ਨਤੀਜਿਆਂ ਤੋਂ ਤੁਰੰਤ ਬਾਅਦ ਸੋਚਿਆ ਜਾ ਰਿਹਾ ਸੀ। ਕਿਉਂਕਿ ਆਪ 'ਚੋਂ ਕਿਨਾਰਾ ਕਰ ਚੁੱਕੇ ਬਹੁਤੇ ਆਗੂ ਹੁਣ ਸੌਖੇ ਹੱਥੀਂ ਵਾਪਸੀ ਦੇ ਰੌਂਅ ਵਿਚ ਨਹੀਂ ਹਨ। ਜਰਨੈਲ ਸਿੰਘ ਵਲੋਂ ਰੁਸਿਆਂ ਨੂੰ ਮਨਾਉਣ ਸਬੰਧੀ ਦਿਤੇ ਬਿਆਨ 'ਤੇ ਅਪਣਾ ਪ੍ਰਤੀਕਰਮ ਦਿੰਦਿਆਂ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਉਨ੍ਹਾਂ ਨਾਲ ਵਾਪਸੀ ਸਬੰਧੀ ਸੰਪਰਕ ਕਰਦੀ ਹੈ ਤਾਂ ਉਹ ਪੰਜਾਬ ਦੇ ਹਿਤਾਂ ਨੂੰ ਅਣਗੌਲਿਆ ਕਰਨ ਦੀ ਗ਼ਲਤੀ ਕਦੇ ਵੀ ਨਹੀਂ ਕਰਨਗੇ।