ਦਿੱਲੀ ਅੰਦਰ ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਸਮਰਥਕਾਂ ਅਤੇ ਵਿਰੋਧੀਆਂ ਵਿਚਕਾਰ ਬੀਤੇ ਦਿਨੀਂ ਹੋਈ ਹਿੰ ਸਾ ਦੀ ਲਗਭਗ ਸਾਰੇ ਪਾਸੇ ਨਿੰ ਦਾ ਕੀਤੀ ਜਾ ਰਹੀ ਹੈ। ਇਹ ਮੁੱਦਾ ਸੰਸਦ ਅੰਦਰ ਵੀ ਬੜੇ ਜੋਰ ਸ਼ੋਰ ਨਾਲ ਗੁੰਜਿਆ। ਇਸ ‘ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਮਾਨ ਨੇ ਕਿਹਾ ਕਿ ਸੰਸਦ ਵਿੱਚ ਅੱਜ ਕਾਂਗਰਸ ਭਾਜਪਾ ਦੇ ਰਾਜ ਦੌਰਾਨ ਹੋਏ ਦੰ ਗੇ ਗਿਣਵਾ ਰਿਹਾ ਹੈ ਅਤੇ ਭਾਜਪਾ ਕਾਂਗਰਸ ਦੇ ਰਾਜ ਦੌਰਾਨ। ਉਨ੍ਹਾਂ ਕਿਹਾ ਕਿ ਦੰ ਗੇ ਚਾਹੇ ਕਿਸੇ ਵੀ ਸਰਕਾਰ ਦੌਰਾਨ ਕਿਉਂ ਨਾ ਹੋਣ ਪਰ ਇਸ ਵਿੱਚ ਮਰਦਾ ਇਨਸਾਨ ਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਦੌਰਾਨ ਹਿੰਦੂਆਂ ਦੀ ਵੀ ਮੌ ਤ ਹੋਈ ਹੈ ਅਤੇ ਮੁਸਲਮਾਨਾਂ ਦੀ ਵੀ।
ਮਾਨ ਨੇ ਕਿਹਾ ਕਿ ਗ੍ਰਹਿ ਮੰਤਰੀ ਕਹਿ ਰਹੇ ਹਨ ਕਿ ਬਟਨ ਇੰਨੀ ਜੋਰ ਨਾਲ ਦਬਾਓ ਕਿ ਕ ਰੰ ਟ ਸ਼ਾਹੀਨ ਬਾਗ ਤੱਕ ਜਾਵੇ ਪਰ ਉਹ ਇਹ ਕਹਿ ਸਕਦੇ ਸਨ ਕਿ ਕ ਰੰ ਟ ਆਮ ਆਦਮੀ ਪਾਰਟੀ ਨੂੰ ਲੱਗੇ ਜਾਂ ਫਿਰ ਕਾਂਗਰਸ ਨੂੰ ਲੱਗੇ। ਉਨ੍ਹਾਂ ਨੇ ਦਿੱਲੀ ਅੰਦਰ ਹੋਏ ਦੰ ਗਿ ਆਂ ਨੂੰ ਸਪੌਂਸਰ ਗਰਦਾਨ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਦਿਨੀਂ ਜੋ ਕੁਝ ਦਿੱਲੀ ਅੰਦਰ ਹੋਇਆ ਉਸ ਨੂੰ ਸਾਰੇ ਦੇਸ਼ ਨੇ ਦੇਖਿਆ। ਮਾਨ ਨੇ ਇਸ ਮੌਕੇ ਭਾਜਪਾ ‘ਤੇ ਨਿ ਸ਼ਾ ਨਾ ਸਾਧਦਿਆਂ ਕਿਹਾ ਕਿ ਬੀਜੇਪੀ ਦੇ ਕਪਿਲ ਮਿਸ਼ਰਾ ਨੇ ਸ਼ਰੇਆਮ ਡੀਜੀਪੀ ਨੂੰ ਕਿਹਾ ਕਿ ਤੁਹਾਡੀ ਜਰੂਰਤ ਨਹੀਂ ਹੈ ਉਹ ਖੁਦ ਨਿਪਟ ਲੈਣਗੇ। ਮਾਨ ਨੇ ਕਿਹਾ ਕਿ ਉਸ ਮੌਕੇ ਮਿਸ਼ਰਾ ‘ਤੇ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਗਈ।